ਰਾਹੁਲ ਦਾ ਭਾਜਪਾ ’ਤੇ ਹਮਲਾ: ਦੇਸ਼ ਦਾ ਨਾਂ ਭਾਰਤ ਕਰਨਾ ਚਾਹੁੰਦੀ ਸੀ ਸਰਕਾਰ, ਇਸ ਲਈ ਵਿਸ਼ੇਸ਼ ਸੈਸ਼ਨ ਸੱਦਿਆ
Sunday, Sep 24, 2023 - 01:46 PM (IST)
ਜੈਪੁਰ, (ਭਾਸ਼ਾ)– ਕਾਂਗਰਸ ਨੇ ਰਾਜਸਥਾਨ ’ਚ ਵਰਕਰ ਕਾਨਫਰੰਸ ਦੇ ਨਾਲ ਹੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਜੈਪੁਰ ’ਚ ਵਰਕਰ ਸੰਮੇਲਨ ਵਿਚ ਕਾਂਗਰਸ ਨੇ ਵਾਅਦਾ ਕੀਤਾ ਕਿ ਜੇ ਕੇਂਦਰ ’ਚ ਸਰਕਾਰ ਆਉਂਦੀ ਹੈ ਤਾਂ ਮਹਿਲਾ ਰਾਖਵਾਂਕਰਨ ਤੁਰੰਤ ਦਿੱਤਾ ਜਾਏਗਾ।
ਸੰਮੇਲਨ ਵਿਚ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇਸ਼ ਦਾ ਨਾਂ ਬਦਲਣਾ ਚਾਹੁੰਦੀ ਸੀ। ਉਹ ਇੰਡੀਆ ਦਾ ਨਾਂ ਭਾਰਤ ਕਰਨਾ ਚਾਹੁੰਦੇ ਸਨ, ਇਸ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਿਆ ਸੀ ਪਰ ਇਸ ਨੂੰ ਰੋਕ ਕੇ ਮਹਿਲਾ ਰਾਖਵਾਂਕਰਨ ਬਿੱਲ ਲੈ ਆਏ। ਉਨ੍ਹਾਂ ਨੇ ਕਿਹਾ ਕਿ ਪੂਰੇ ਵਿਰੋਧੀ ਧਿਰ ਨੇ ਮਹਿਲਾ ਰਾਖਵਾਂਕਰਨ ਦਾ ਸਮਰਥਨ ਕੀਤਾ। ਅਸੀਂ ਚਾਹੁੰਦੇ ਹਾਂ ਕਿ ਮਹਿਲਾ ਰਾਖਵਾਂਕਰਨ ਅੱਜ ਤੋਂ ਹੀ ਲਾਗੂ ਹੋਵੇ ਪਰ ਭਾਜਪਾ 10 ਸਾਲ ਬਾਅਦ ਇਸ ਨੂੰ ਲਾਗੂ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਵਿਆਹੀ ਔਰਤ ‘ਲਿਵ-ਇਨ ਪਾਰਟਨਰ’ ’ਤੇ ਨਹੀਂ ਲਾ ਸਕਦੀ ਜਬਰ-ਜ਼ਿਨਾਹ ਦਾ ਦੋਸ਼ : ਹਾਈ ਕੋਰਟ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜਨਜਾਤੀ ਜਨਗਣਨਾ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਾਤੀ ਜਨਗਣਨਾ ਤੋਂ ਡਰਦੇ ਕਿਉਂ ਹਨ? ਉਨ੍ਹਾਂ ਨੇ ਕਿਹਾ ਕਿ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਨੂੰ ਭਾਗੀਦਾਰੀ ਦੇਣ ਦਾ ਕੰਮ ਬਿਨਾਂ ਜਾਤੀ ਗਣਨਾ ਤੋਂ ਨਹੀਂ ਹੋ ਸਕਦਾ। ਮਹਿਲਾ ਰਾਖਵਾਂਕਰਨ ਨੂੰ ਅੱਜ ਹੀ ਲਾਗੂ ਕੀਤਾ ਜਾ ਸਕਦਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਹੱਦਬੰਦੀ ਅਤੇ ਨਵੀਂ ਮਰਦਮਸ਼ੁਮਾਰੀ ਦਾ ਬਹਾਨਾ ਬਣਾ ਕੇ ਇਸ ਨੂੰ ਟਾਲਣਾ ਚਾਹੁੰਦੀ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਹਾਰਾਣੀ ਕਾਲਜ ’ਚ ਇਕ ਪ੍ਰੋਗਰਾਮ ’ਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਨਾਲ ਰਾਬਤਾ ਕੀਤਾ। ਕਾਂਗਰਸ ਨੇਤਾ ਸ਼ਨੀਵਾਰ ਦੁਪਹਿਰ ਮਹਾਰਾਣੀ ਕਾਲਜ ਪੁੱਜੇ ਅਤੇ ਪ੍ਰਿੰਸੀਪਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਹ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੈਲਮਟ ਪਾ ਕੇ ਇਕ ਸਕੂਟਰੀ ’ਤੇ ਬੈਠੇ। ਸਕੂਟਰੀ ਨੂੰ ਇਕ ਲੜਕੀ ਚਲਾ ਰਹੀ ਸੀ। ਸੁਰੱਖਿਆ ਕਾਫਲੇ ਦਰਮਿਆਨ ਉਨ੍ਹਾਂ ਨੇ ਕੁੱਝ ਦੂਰ ਤੱਕ ਸਕੂਟਰੀ ’ਤੇ ਸਫਰ ਕੀਤਾ।
ਇਹ ਵੀ ਪੜ੍ਹੋ- ਖੇਡ ਪ੍ਰੇਮੀਆਂ ਲਈ ਕੇਂਦਰ ਦਾ ਵੱਡਾ ਤੋਹਫ਼ਾ, PM ਮੋਦੀ ਨੇ ਰੱਖਿਆ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ
ਮੋਦੀ ਜੀ ਸਾਡੇ ਖਿਲਾਫ ਖੜ੍ਹੇ ਕਰ ਰਹੇ ਦੋ-ਤਿੰਨ ਉਮੀਦਵਾਰ : ਖੜਗੇ
ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਸਿਰਫ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਹੀ ਨਹੀਂ ਲੜ ਰਹੇ...ਜੇ ਕਾਂਗਰਸ ਦਾ ਇਕ ਉਮੀਦਵਾਰ ਹੈ ਤਾਂ ਮੋਦੀ ਜੀ ਸਾਡੇ ਖਿਲਾਫ ਦੋ-ਤਿੰਨ ਉਮੀਦਵਾਰ ਖੜ੍ਹੇ ਕਰ ਦਿੰਦੇ ਹਨ...ਇਕ ਤਾਂ ਭਾਜਪਾ ਦਾ ਉਮੀਦਵਾਰ, ਦੂਜਾ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਾ, ਤੀਜਾ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦਾ, ਚੌਥਾ ਆਮਦਨ ਕਰ ਵਿਭਾਗ ਦਾ ਉਮੀਦਵਾਰ...। ਇਨ੍ਹਾਂ ਸਾਰਿਆਂ ਨੂੰ ਮਾਤ ਦੇ ਕੇ ਸਾਨੂੰ ਜਿੱਤਣਾ ਹੈ।
ਇਹ ਵੀ ਪੜ੍ਹੋ- ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ