'ਇਕ ਦਿਨ ਮਰ ਜਾਊਂ...' ਭਜਨ 'ਤੇ ਨੱਚਦੇ-ਨੱਚਦੇ ਗਸ਼ ਖਾ ਕੇ ਡਿੱਗਿਆ ਅਧਿਆਪਕ, ਸੱਚੀ ਆਈ ਮੌਤ

Sunday, Aug 04, 2024 - 05:29 PM (IST)

'ਇਕ ਦਿਨ ਮਰ ਜਾਊਂ...' ਭਜਨ 'ਤੇ ਨੱਚਦੇ-ਨੱਚਦੇ ਗਸ਼ ਖਾ ਕੇ ਡਿੱਗਿਆ ਅਧਿਆਪਕ, ਸੱਚੀ ਆਈ ਮੌਤ

ਜੈਪੁਰ- ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮੌਤ 'ਤੇ ਕਿਸੇ ਦਾ ਵੱਸ ਨਹੀਂ ਹੁੰਦਾ। ਮੌਤ ਕਦੋਂ ਅਤੇ ਕਿੱਥੇ ਆ ਜਾਵੇ ਇਹ ਵੀ ਪਤਾ ਨਹੀਂ ਹੁੰਦਾ। ਕੁਝ ਅਜਿਹਾ ਹੀ ਹੋਇਆ ਰਾਜਧਾਨੀ ਜੈਪੁਰ 'ਚ ਰੇਣਵਾਲਾ ਦੇ ਭੈਂਸਲਾਨਾ ਪਿੰਡ ਵਿਚ ਜਿੱਥੇ ਇਕ ਅਧਿਆਪਕ ਨੂੰ ਨੱਚਦੇ-ਨੱਚਦੇ ਅਚਾਨਕ ਮੌਤ ਆ ਗਈ। ਦਰਅਸਲ ਮ੍ਰਿਤਕ ਦੇ ਵੱਡੇ ਭਰਾ ਦੀ ਰਿਟਾਇਰਮੈਂਟ 'ਤੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ ਸੀ ਪਰ ਰਿਟਾਇਰਮੈਂਟ ਪ੍ਰੋਗਰਾਮ ਮਾਤਮ ਵਿਚ ਬਦਲ ਗਿਆ। 

ਇਹ ਵੀ ਪੜ੍ਹੋ- ਵੱਡਾ ਹਾਦਸਾ; ਮੋਹਲੇਧਾਰ ਮੀਂਹ ਕਾਰਨ ਡਿੱਗੀ ਕੰਧ, 9 ਬੱਚਿਆਂ ਦੀ ਦਰਦਨਾਕ ਮੌਤ

ਪ੍ਰੋਗਰਾਮ ਵਿਚ ਡਾਂਸਰ ਨਾਲ 45 ਸਾਲਾ ਅਧਿਆਪਕ ਮੁੰਨਾਰਾਮ ਜਾਖੜ ਵੀ ਡਾਂਸ ਕਰਨ ਲੱਗੇ। ਖੁਸ਼ੀ ਵਿਚ ਝੂਮਣ ਲੱਗ ਪਏ। 4-5 ਭਜਨਾਂ 'ਤੇ ਨੱਚਣ ਮਗਰੋਂ ਉਹ ਬੈਠ ਗਏ। ਜਦੋਂ ਡਾਂਸਰ 'ਇਕ ਦਿਨ ਮਰ ਜਾਊਂ ਲਾ ਕਾਨੂੜਾ' ਭਜਨ 'ਤੇ ਡਾਂਸ ਕਰ ਰਹੀ ਸੀ ਤਾਂ ਅਧਿਆਪਕ ਮੁੰਨਾਰਾਮ ਵੀ ਫਿਰ ਤੋਂ ਨੱਚਣ ਲੱਗ ਪਏ। ਕੁਝ ਹੀ ਦੇਰ ਬਾਅਦ ਉਹ ਅਚਾਨਕ ਲੜਖੜਾ ਕੇ ਡਿੱਗ ਪਏ ਅਤੇ ਵਾਪਸ ਖੜ੍ਹੇ ਨਹੀਂ ਹੋਏ। ਕੁਝ ਲੋਕ ਇਸ ਨੂੰ ਡਾਂਸ ਦਾ ਹਿੱਸਾ ਸਮਝ ਰਹੇ ਸਨ, ਜਿਸ ਤੋਂ ਤੁਰੰਤ ਬਾਅਦ ਕੁਝ ਨੇ ਸਮਝਦਾਰੀ ਵਿਖਾਈ ਅਤੇ ਪ੍ਰੋਗਰਾਮ ਨੂੰ ਰੋਕ ਕੇ ਅਧਿਆਪਕ ਨੂੰ ਸੀ. ਪੀ. ਆਰ. ਦਿੱਤੀ। 

ਇਹ ਵੀ ਪੜ੍ਹੋ- ਕੋਰਬਾ-ਵਿਸ਼ਾਖਾਪੱਟਨਮ ਐਕਸਪ੍ਰੈੱਸ ਟਰੇਨ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਅਧਿਆਪਕ ਨੂੰ ਮੂੰਹ ਨਾਲ ਸਾਹ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਸਾਬਤ ਹੋਈਆਂ। ਅਧਿਆਪਕ ਮੁੰਨਾਰਾਮ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮ੍ਰਿਤਕ ਮੁੰਨਾਰਾਮ ਜਾਖੜ ਜੋਧਪੁਰ ਜ਼ਿਲ੍ਹੇ ਦੇ ਜੁੜ ਪਿੰਡ ਦੇ ਸਰਕਾਰੀ ਸਕੂਲ ਵਿਚ ਅਧਿਆਪਕ ਸਨ। ਅਧਿਆਪਕ ਦੀ ਮੌਤ ਕਾਰਨ ਪੂਰੇ ਪਰਿਵਾਰ ਵਿਚ ਮਾਤਮ ਛਾ ਗਿਆ।

ਇਹ ਵੀ ਪੜ੍ਹੋ- ਹੜ੍ਹ ਨੇ ਮਚਾਈ ਤਬਾਹੀ; ਮਲਬੇ ਅਤੇ ਪੱਥਰ ਨਾਲ ਭਰੇ ਸਕੂਲ, 7 ਅਗਸਤ ਤੱਕ ਰਹਿਣਗੇ ਬੰਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News