ਬਾਈਕ ''ਤੇ ਸਨ ਪਰਿਵਾਰ ਦੇ 6 ਲੋਕ, ਟਰੱਕ ਦੀ ਟੱਕਰ ''ਚ 2 ਫੁੱਟ ਦੂਰ ਡਿੱਗਿਆ ਮਾਸੂਮ ਦਾ ਪੈਰ
Tuesday, Jun 26, 2018 - 05:29 PM (IST)

ਕਰੌਲੀ— ਜੈਪੁਰ ਦੇ ਕਰੌਲੀ 'ਚ ਇਕ ਬਾਈਕ 'ਤੇ ਪਰਿਵਾਰ ਦੇ 6 ਲੋਕ ਜਾ ਰਹੇ ਸਨ ਤਾਂ ਅਚਾਨਕ ਪਿੱਛੋ ਆਏ ਟਰੱਕ ਨੇ ਟੱਕਰ ਮਾਰ ਦਿੱਤੀ। ਦੱਸਣਾ ਚਾਹੁੰਦੇ ਹਾਂ ਕਿ ਇਸ ਟੱਕਰ 'ਚ ਪਰਿਵਾਰ ਦੇ ਸਾਰੇ 6 ਲੋਕ ਸੜਕ 'ਤੇ ਹੀ ਬਿਖਰ ਗਏ, ਜਦੋਂਕਿ ਇਨ੍ਹਾਂ 'ਚੋਂ ਇਕ ਬੱਚੇ ਦਾ ਪੈਰ ਸਰੀਰ ਨਾਲੋ ਵੱਖ ਹੋ ਕੇ 2 ਫੁੱਟ ਦੂਰ ਜਾ ਡਿੱਗਿਆ। ਜ਼ਖਮੀਆਂ ਨੂੰ ਜ਼ਿਲੇ ਦਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ 'ਚ ਪਤੀ-ਪਤਨੀ, ਬੇਟੇ ਸਮੇਤ 4 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜੈਪੁਰ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ 'ਚ 25 ਜੂਨ ਨੂੰ ਕਰੌਲੀ ਜ਼ਿਲੇ ਦੇ ਰਤਿਆਪੁਰ ਦੇ ਰਹਿਣ ਵਾਲੇ ਬਬਲੂ, ਮੀਨਾ, ਪਤਨੀ ਸੁਨੀਤਾ, ਬੇਟੇ ਅੰਸ਼, ਭਰਾ ਰੋਹਿਤ, ਭੈਣ ਪ੍ਰਿਯੰਕਾ ਅਤੇ ਭਾਣਜੀ ਪਦਮਾ ਨਾਲ ਆਪਣੀ ਸਾਲੀ ਦੇ ਵਿਆਹ ਤੋਂ ਵਾਪਸ ਆਪਣੇ ਘਰ ਆ ਰਹੇ ਸਨ ਤਾਂ ਉਸ ਸਮੇਂ ਇਹ ਭਿਆਨਕ ਹਾਦਸਾ ਹੋ ਗਿਆ।