ਦਿੱਲੀ: ਜੈਨ ਨੇ ਕੋਰੋਨਾ ਤੋਂ ਜਾਨ ਗੁਆਉਣਾ ਵਾਲੇ ਡਾਕਟਰ ਪਰਿਵਾਰ ਨੂੰ ਦਿੱਤੀ 1 ਕਰੋੜ ਰੁਪਏ ਦੀ ਰਾਸ਼ੀ

Tuesday, May 03, 2022 - 05:37 PM (IST)

ਦਿੱਲੀ: ਜੈਨ ਨੇ ਕੋਰੋਨਾ ਤੋਂ ਜਾਨ ਗੁਆਉਣਾ ਵਾਲੇ ਡਾਕਟਰ ਪਰਿਵਾਰ ਨੂੰ ਦਿੱਤੀ 1 ਕਰੋੜ ਰੁਪਏ ਦੀ ਰਾਸ਼ੀ

ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਡਾਕਟਰ ਸੰਜੀਵ ਕੁਮਾਰ ਦੇ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ। ਡਾ. ਕੁਮਾਰ ਦਾ ਕੋਵਿਡ-19 ਮਹਾਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਉਹ ਵਾਲਮੀਕਿ ਹਸਪਤਾਲ ਵਿਚ ਬਾਲ ਰੋਗ ਮਾਹਿਰ ਸਨ। ਡਾ. ਕੁਮਾਰ ਦਾ 3 ਮਾਰਚ 2021 ਨੂੰ ਦੇਹਾਂਤ ਹੋ ਗਿਆ ਸੀ। ਤਾਲਾਬੰਦੀ ਦੌਰਾਨ ਕੁਮਾਰ ਨੇ ਕੁਆਰੰਟੀਨ ਖੇਤਰਾਂ ਅਤੇ ਘਰਾਂ ’ਚ ਇਕਾਂਤਵਾਸ ਰਹਿਣ ਵਾਲੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਸਨ। 10 ਦਿਨਾਂ ਤੱਕ ਹਸਪਤਾਲ ’ਚ ਭਰਤੀ ਰਹਿਣ ਮਗਰੋਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। 

PunjabKesari

ਜੈਨ ਨੇ ਇਕ ਅਧਿਕਾਰਤ ਬਿਆਨ ’ਚ ਕਿਹਾ ਕਿ ਭਾਵੇਂ ਹੀ ਰਾਸ਼ੀ ਪਰਿਵਾਰ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਸਕੇਗੀ ਪਰ ਮੈਨੂੰ ਉਮੀਦ ਹੈ ਕਿ ਇਸ ਰਾਸ਼ੀ ਨਾਲ ਪਰਿਵਾਰ ਨੂੰ ਕੁਝ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਕਈ ਕੋਰੋਨਾ ਯੋਧਿਆਂ ਨੇ ਮਨੁੱਖਤਾ ਅਤੇ ਸਮਾਜ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਗਵਾਈ। ਅਸੀਂ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਮਹਾਮਾਰੀ ਨਾਲ ਲੜਨ ਦੇ ਉਨ੍ਹਾਂ ਦੇ ਜਜ਼ਬੇ ਨੂੰ ਦਿਲੋਂ ਸਲਾਮ ਕਰਦੇ ਹਾਂ। 

ਬਿਆਨ ’ਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ ਹੁਣ ਤੱਕ 37 ਅਜਿਹੇ ਕੋਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ‘ਸਨਮਾਨ ਰਾਸ਼ੀ’ ਦਿੱਤੀ ਹੈ, ਜਿਨ੍ਹਾਂ ਨੇ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਗੁਆ ਦਿੱਤੀ ਸੀ।


author

Tanu

Content Editor

Related News