ਜੇਲ੍ਹ ''ਚ ਬੰਦ PDP ਨੇਤਾ ਨਈਮ ਅਖ਼ਤਰ ਦੀ ਸਿਹਤ ਵਿਗੜੀ, ਪਰਿਵਾਰ ਨੇ ਪ੍ਰਸ਼ਾਸਨ ''ਤੇ ਲਾਇਆ ਦੋਸ਼

Thursday, Jan 14, 2021 - 11:10 PM (IST)

ਜੇਲ੍ਹ ''ਚ ਬੰਦ PDP ਨੇਤਾ ਨਈਮ ਅਖ਼ਤਰ ਦੀ ਸਿਹਤ ਵਿਗੜੀ, ਪਰਿਵਾਰ ਨੇ ਪ੍ਰਸ਼ਾਸਨ ''ਤੇ ਲਾਇਆ ਦੋਸ਼

ਨਵੀਂ ਦਿੱਲੀ - ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ.ਡੀ.ਪੀ.) ਦੇ ਨੇਤਾ ਨਈਮ ਅਖ਼ਤਰ ਦੀ ਸਿਹਤ ਵਿਗੜਨ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। 68 ਸਾਲਾ ਨਈਮ ਅਖ਼ਤਰ ਨੂੰ ਦਸੰਬਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਉਹ ਸ਼੍ਰੀਨਗਰ ਜੇਲ੍ਹ ਵਿੱਚ ਆਪਣੇ ਸੈੱਲ ਵਿੱਚ ਬੇਹੋਸ਼ ਪਾਏ ਗਏ ਸਨ।
ਇਹ ਵੀ ਪੜ੍ਹੋ- ਗਣਤੰਤਰ ਦਿਵਸ ਮੌਕੇ ਇਸ ਵਾਰ ਕੋਈ ਚੀਫ ਗੈਸਟ ਨਹੀਂ, 1966 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਅਜਿਹਾ

ਨਈਮ ਅਖ਼ਤਰ ਦੀ ਧੀ ਸ਼ੇਹਰਰ ਆਨਮ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਵਿੱਚ ਰਾਜਨੇਤਾ ਦੇ ਪਰਿਵਾਰ ਦੇ ਮੈਬਰਾਂ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ 'ਤੇ ਉਸ ਦੇ ਖ਼ਿਲਾਫ਼ ਜਾਣਬੁੱਝ ਕੇ ਉਤਪੀੜਨ ਕਰਨ ਦਾ ਦੋਸ਼ ਲਗਾਇਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Harnek Seechewal

Content Editor

Related News