ਜੇਲ 'ਚੋਂ ਜਿਸਮਫਰੋਸ਼ੀ ਦਾ ਰੈਕੇਟ ਚਲਾ ਰਹੀ ਸੀ 'ਸੋਨੂੰ ਪੰਜਾਬਣ'
Monday, Dec 24, 2018 - 12:01 PM (IST)

ਨਵੀਂ ਦਿੱਲੀ— ਜੇਲ 'ਚੋਂ ਜਿਸਮਫਰੋਸ਼ੀ ਦਾ ਰੈਕੇਟ ਚਲਾਉਣ ਵਾਲੀ ਸੋਨੂੰ ਪੰਜਾਬਣ ਦੇ ਦੋ ਭਰਾਵਾਂ ਸਮੇਤ 3 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੱਖਣੀ-ਪੂਰਬੀ ਦਿੱਲੀ ਦੇ ਡੀ. ਸੀ. ਪੀ. ਜਿਨਮਏ ਵਿਸਵਾਲ ਮੁਤਾਬਕ ਇਹ ਜਾਣਕਾਰੀ ਮਿਲੀ ਸੀ ਕਿ ਨਹਿਰੂ ਪਲੇਸ, ਈਸਟ ਆਫ ਕੈਲਾਸ਼ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਸੋਨੂੰ ਪੰਜਾਬਣ ਦੇ ਦੋ ਭਰਾ ਆਪਣੇ ਇਕ ਸਾਥੀ ਨਾਲ ਮਿਲ ਕੇ ਜਿਸਮਫਰੋਸ਼ੀ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਕਰ ਰਹੇ ਹਨ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਜਾਲ ਵਿਛਾਇਆ ਅਤੇ ਇਕ ਮੋਟਰ-ਗੱਡੀ ਨੂੰ ਰੋਕ ਕੇ 3 ਵਿਅਕਤੀਆਂ ਨੂੰ ਕਾਬੂ ਕੀਤਾ। ਉਨ੍ਹਾਂ ਕੋਲ ਹਥਿਆਰ ਸਨ।
ਪੁੱਛਗਿਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਸੋਨੂੰ ਪੰਜਾਬਣ ਲਈ ਐਸਕਾਰਟ ਸਰਵਿਸਿਜ਼ ਦਾ ਧੰਦਾ ਕਰ ਰਹੇ ਹਨ। ਇਸ ਦੀ ਆੜ ਵਿਚ ਲੋਕਾਂ ਨਾਲ ਠੱਗੀ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਆਪਣੇ ਗਿਰੋਹ ਵਿਚ ਕੁਝ ਕੁੜੀਆਂ ਵੀ ਸ਼ਾਮਲ ਕੀਤੀਆਂ ਹੋਈਆਂ ਹਨ। ਜਦੋਂ ਕੋਈ ਕਸਟਮਰ ਉਨ੍ਹਾਂ ਨੂੰ ਫੋਨ ਕਰਦਾ ਹੈ ਤਾਂ ਉਹ ਕੁੜੀ ਨੂੰ ਨਹਿਰੂ ਪਲੇਸ ਅਤੇ ਨਾਲ ਲੱਗਦੇ ਇਲਾਕੇ ਵਿਚ ਬੁਲਾ ਕੇ ਸੰਬੰਧਤ ਵਿਅਕਤੀ ਨੂੰ ਕੁੜੀ ਵਿਖਾ ਕੇ ਐਡਵਾਂਸ ਲੈ ਲੈਂਦੇ ਸਨ। ਡੀਲ ਹੋ ਜਾਣ 'ਤੇ ਕੁੜੀ ਝਗੜਾ ਕਰ ਕੇ ਉਥੋਂ ਨਿਕਲ ਜਾਂਦੀ ਸੀ ਅਤੇ ਉਹ ਖੁਦ ਵੀ ਫਰਾਰ ਹੋ ਜਾਂਦੇ ਸਨ। ਜੇ ਕੋਈ ਗਾਹਕ ਐਡਵਾਂਸ ਦਿੱਤੀ ਰਕਮ ਵਾਪਸ ਮੰਗਦਾ ਸੀ ਤਾਂ ਉਸ ਨੂੰ ਹਥਿਆਰਾਂ ਦੀ ਨੋਕ 'ਤੇ ਡਰਾ ਕੇ ਭਜਾ ਦਿੰਦੇ ਸਨ।