ਜੇਲ੍ਹ ਤੋਂ ਬਾਹਰ ਆਇਆ ''ਡੇਰਾ ਮੁਖੀ'', ਪ੍ਰੇਮੀਆਂ ਨੇ ਕੀਤੀ ਫੁੱਲਾਂ ਦੀ ਵਰਖਾ
Wednesday, Jan 15, 2025 - 05:41 PM (IST)
ਜੋਧਪੁਰ- ਪਿਛਲੇ 12 ਸਾਲਾਂ ਤੋਂ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਬੰਦ ਆਸਾਰਾਮ ਨੂੰ ਜ਼ਮਾਨਤ ਮਿਲ ਗਈ ਹੈ। ਇਸ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਮੰਗਲਵਾਰ ਦੇਰ ਰਾਤ ਹਾਈਕੋਰਟ ਤੋਂ ਆਦੇਸ਼ ਮਿਲਣ ਤੋਂ ਬਾਅਦ ਆਸਾਰਾਮ ਦੇ ਵਕੀਲਾਂ ਨੇ ਤੇਜ਼ੀ ਦਿਖਾਈ ਅਤੇ ਜੇਲ੍ਹ 'ਚ ਆਦੇਸ਼ ਦੇ ਕੇ ਆਸਾਰਾਮ ਨੂੰ ਰਿਹਾਅ ਕਰਵਾਇਆ। ਆਸਾਰਾਮ 31 ਮਾਰਚ ਤੱਕ ਅੰਤਿਮ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਰਹੇਗਾ। ਇਸ ਤੋਂ ਬਾਅਦ ਉਹ ਜੋਧਪੁਰ ਦੇ ਪਾਲ ਪਿੰਡ 'ਚ ਸਥਿਤ ਆਪਣੇ ਆਸ਼ਰਮ 'ਚ ਪਹੁੰਚੇ, ਜਿੱਥੇ ਉਨ੍ਹਾਂ ਦੇ ਹਜ਼ਾਰਾਂ ਸ਼ਰਧਾਲੂ ਪਹਿਲਾਂ ਹੀ ਉਡੀਕ ਕਰ ਰਹੇ ਸਨ। ਆਸਾਰਾਮ ਦੀ ਰਿਹਾਈ ਦਾ ਜਸ਼ਨ ਮਨਾਉਣ ਲਈ ਆਸ਼ਰਮ ਦੇ ਮੁੱਖ ਗੇਟ ਨੂੰ ਸਜਾਇਆ ਗਿਆ ਅਤੇ ਉਥੇ ਰੰਗੋਲੀ ਬਣਾਈ ਗਈ। ਆਸਾਰਾਮ ਨਾਲ ਹਾਈ ਕੋਰਟ ਦੇ ਨਿਰਦੇਸ਼ 'ਤੇ ਤਿੰਨ ਚਾਲਾਨੀ ਗਾਰਡ ਵੀ ਭੇਜੇ ਗਏ ਹਨ, ਜੋ ਉਨ੍ਹਾਂ 'ਤੇ ਨਿਗਰਾਨੀ ਰੱਖਣਗੇ। ਆਸ਼ਰਮ ਵਿਚ ਦਾਖਲ ਹੋਣ ਤੋਂ ਬਾਅਦ ਸ਼ਰਧਾਲੂਆਂ ਨੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਬਾਅਦ ਵਿਚ ਆਸਾਰਾਮ ਨੇ ਆਪਣੇ ਸ਼ਰਧਾਲੂਆਂ ਨੂੰ ਇਸ਼ਾਰਾ ਕੀਤਾ ਅਤੇ ਫਿਰ ਆਪਣੇ ਕਮਰੇ ਵਿਚ ਚਲੇ ਗਏ। ਆਸਾਰਾਮ ਨੂੰ ਜੋਧਪੁਰ ਪੁਲਸ ਨੇ 31 ਸਤੰਬਰ 2013 ਨੂੰ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਆਸਾਰਾਮ ਖ਼ਿਲਾਫ਼ 15 ਅਗਸਤ 2013 ਨੂੰ ਜੋਧਪੁਰ ਦੇ ਮਥਾਨੀਆ ਸਥਿਤ ਮਨਾਈ ਆਸ਼ਰਮ 'ਚ ਨਾਬਾਲਗ ਕੁੜੀ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਆਸਾਰਾਮ ਨਿਆਇਕ ਹਿਰਾਸਤ 'ਚ ਰਹਿਣ ਤੋਂ ਬਾਅਦ 2018 ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਹਾਲ ਹੀ 'ਚ ਜੋਧਪੁਰ ਹਾਈ ਕੋਰਟ ਨੇ ਉਸ ਨੂੰ ਇਲਾਜ ਲਈ ਪੈਰੋਲ ਦਿੱਤੀ ਸੀ, ਜਿਸ ਤੋਂ ਬਾਅਦ ਆਸਾਰਾਮ ਦੀ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ 'ਚ ਪਾਈ ਗਈ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਸੀ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਆਸਾਰਾਮ ਦੇ ਵਕੀਲਾਂ ਨੇ ਵੀ ਜੋਧਪੁਰ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ, ਜਿਸ 'ਤੇ ਸੁਣਵਾਈ ਹੋਈ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਹਾਈਕੋਰਟ ਨੇ ਆਸਾਰਾਮ ਨੂੰ 31 ਮਾਰਚ ਤੱਕ ਜ਼ਮਾਨਤ 'ਤੇ ਰਿਹਾਅ ਕਰਨ ਦਾ ਸ਼ਰਤੀਆ ਹੁਕਮ ਜਾਰੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8