ਆਪਣੇ ਘਰ ਉਜਾੜ ਕੇ ਹੁਣ ਜੇਲ੍ਹ 'ਚ ਕਰ ਰਹੀਆਂ ਹਨ ਭਜਨ-ਕੀਰਤਨ, ਇਕ ਹੀ ਬੈਰਕ 'ਚ ਬੰਦ ਨੇ ਮੁਸਕਾਨ ਸਣੇ 6 ਔਰਤਾਂ

Monday, Jul 20, 2026 - 12:08 PM (IST)

ਆਪਣੇ ਘਰ ਉਜਾੜ ਕੇ ਹੁਣ ਜੇਲ੍ਹ 'ਚ ਕਰ ਰਹੀਆਂ ਹਨ ਭਜਨ-ਕੀਰਤਨ, ਇਕ ਹੀ ਬੈਰਕ 'ਚ ਬੰਦ ਨੇ ਮੁਸਕਾਨ ਸਣੇ 6 ਔਰਤਾਂ

ਨੈਸ਼ਨਲ ਡੈਸਕ- ਮੇਰਠ ਕੇ ਚਰਚਿਤ ਅਤੁਲ ਪੰਵਾਰ ਕਤਲਕਾਂਡ ਨੇ ਇਕ ਬਾਰ ਫਿਰ ਜ਼ਿਲ੍ਹੇ ਦੇ ਉਨ੍ਹਾਂ ਕਾਲੇ ਪੰਨਿਆਂ ਨੂੰ ਪਲਟ ਦਿੱਤਾ ਹੈ, ਜਿੱਥੇ ਪਤਨੀਆਂ ਨੇ ਆਪਣੇ ਹੀ ਸੁਹਾਗ ਨੂੰ ਮਾਰ ਦਿੱਤਾ। ਚੌਧਰੀ ਚਰਨ ਸਿੰਘ ਜ਼ਿਲ੍ਹਾ ਜੇਲ੍ਹ ਦੀ ਬੈਰਕ ਨੰਬਰ 12A 'ਚ 6 ਔਰਤਾਂ ਵੀ ਬੰਦ ਹਨ, ਜਿਨ੍ਹਾਂ ਨੇ ਨਾਜਾਇਜ਼ ਸੰਬੰਧਾਂ ਕਾਰਨ ਆਪਣੇ ਹੀ ਪਰਿਵਾਰਾਂ ਵਿਰੁੱਧ ਇਕ ਘਾਤਕ ਸਾਜ਼ਿਸ਼ ਰਚੀ। 5 ਆਪਣੇ ਪਤੀਆਂ ਦੇ ਕਤਲ ਦੀਆਂ ਦੋਸ਼ੀ ਹਨ, ਜਦੋਂ ਕਿ 6ਵੀਂ ਨੇ ਆਪਣੇ ਹੀ ਪੁੱਤਰ ਦਾ ਕਤਲ ਕਰਵਾ ਦਿੱਤਾ। ਇਸ ਬੈਰਕ ਦਾ ਦ੍ਰਿਸ਼ ਹਰ ਸਵੇਰ ਦੂਜੀਆਂ ਜੇਲ੍ਹ ਬੈਰਕਾਂ ਤੋਂ ਵੱਖਰਾ ਹੁੰਦਾ ਹੈ। ਇੱਥੇ ਮੁਸਕਾਨ ਸਮੇਤ 5 ਔਰਤਾਂ ਨੂੰ ਇਕ ਹੀ ਬੈਰਕ 'ਚ ਰੱਖਿਆ ਗਿਆ ਹੈ। ਜਿਵੇਂ ਹੀ ਸਵੇਰ ਹੁੰਦੀ ਹੈ, ਸੁੰਦਰਕਾਂਡ ਦੇ ਪਾਠ ਦੇ ਨਾਲ ਭਜਨ ਅਤੇ ਕੀਰਤਨ ਦੀ ਆਵਾਜ਼ ਗੂੰਜਣ ਲੱਗ ਪੈਂਦੀ ਹੈ। 

ਜੇਲ੍ਹ 'ਚ ਫਿਲਹਾਲ 67 ਮਹਿਲਾ ਕੈਦੀ ਹਨ, ਜਿਨ੍ਹਾਂ ਨੂੰ ਬੈਰਕ 12A ਅਤੇ 12B 'ਚ ਰੱਖਿਆ ਗਿਆ ਹੈ। ਪਤੀ ਅਤੁਲ ਪੰਵਾਰ ਨੂੰ ਸੱਪ ਤੋਂ ਡੰਗਵਾ ਕੇ ਮਰਵਾਉਣ ਵਾਲੀ ਦਾਮਿਨੀ ਨੂੰ ਵੀ ਇਸੇ ਬੈਰਕ 'ਚ ਮੁਸਕਾਨ, ਅੰਜਲੀ, ਰਵਿਤਾ, ਕੋਮਲ ਅਤੇ ਗੁਰਪ੍ਰੀਤ ਨਾਲ ਰੱਖਿਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਦੇ ਅਨੁਸਾਰ, ਦਾਮਿਨੀ ਇਸ ਸਮੇਂ ਕਿਸੇ ਨਾਲ ਗੱਲਬਾਤ ਨਹੀਂ ਕਰ ਰਹੀ ਹੈ। ਉਸ ਦੀ ਕਾਉਂਸਲਿੰਗ ਦੀ ਤਿਆਰੀ ਹੈ।

ਸੀਨੀਅਰ ਜੇਲ੍ਹ ਸੁਪਰਡੈਂਟ ਵੀਰੇਸ਼ ਰਾਜ ਸ਼ਰਮਾ ਦੱਸਦੇ ਹਨ ਕਿ ਇਨ੍ਹਾਂ ਔਰਤਾਂ ਨੂੰ ਇਕੋ ਬੈਰਕ 'ਚ ਰੱਖਣ ਦਾ ਉਦੇਸ਼ ਇਹ ਹੈ ਕਿ ਉਹ ਇਕ-ਦੂਜੇ ਦਾ ਸਹਾਰਾ ਬਣ ਸਕਣ। ਜ਼ਿਆਦਾਤਰ ਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ। ਜਦੋਂ ਪਰਿਵਾਰ ਵਾਲੇ ਬੱਚਿਆਂ ਨਾਲ ਮਿਲਣ ਆਉਂਦੇ ਹਨ, ਤਾਂ ਉਨ੍ਹਾਂ ਦਾ ਭਾਵਨਾਤਮਕ ਸੰਤੁਲਨ ਵਿਗੜ ਜਾਂਦਾ ਹੈ। ਅਜਿਹੇ ਸਮੇਂ, ਉਹ ਇਕ ਦੂਜੇ ਨੂੰ ਇਹ ਵੀ ਕਹਿੰਦੀਆਂ ਹਨ ਕਿ ਉਨ੍ਹਾਂ ਦਾ ਦਿਮਾਗ ਖ਼ਰਾਬ ਹੋ ਗਿਆ ਸੀ, ਜੋ ਖੁਦ ਹੀ ਆਪਣਾ ਘਰ ਉਜਾੜ ਲਿਆ। ਸਵੇਰੇ ਸੁੰਦਰਕਾਂਡ ਦਾ ਪਾਠ ਕਰਨ ਤੋਂ ਬਾਅਦ, ਮੁਸਕਾਨ ਆਪਣੀ ਧੀ ਨਾਲ ਸਮਾਂ ਬਿਤਾਉਂਦੀ ਹੈ, ਜਦੋਂ ਕਿ ਅੰਜਲੀ, ਗੁਰਪ੍ਰੀਤ, ਰਵਿਤਾ ਅਤੇ ਕੋਮਲ ਖੁਦ ਨੂੰ ਸਿਲਾਈ ਅਤੇ ਕਢਾਈ 'ਚ ਵਿਅਸਤ ਰੱਖਦੀਆਂ ਹਨ।

3 ਮਾਰਚ 2025 ਨੂੰ ਮੁਸਕਾਨ ਨੇ ਆਪਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਆਪਣੇ ਪਤੀ ਸੌਰਭ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਇਕ ਨੀਲੇ ਡਰੰਮ 'ਚ ਪਾ ਕੇ ਉਪਰੋਂ ਸੀਮੈਂਟ ਨਾਲ ਭਰ ਦਿੱਤਾ। 1 ਨਵੰਬਰ 2025 ਨੂੰ ਅੰਜਲੀ ਨੇ ਆਪਣੇ ਪ੍ਰੇਮੀ ਅਜੈ ਤੋਂ ਆਪਣੇ ਪਤੀ ਰਾਹੁਲ ਨੂੰ ਗੋਲੀ ਮਰਵਾ ਕੇ ਕਤਲ ਕਰਵਾ ਦਿੱਤਾ ਸੀ। 17 ਅਪ੍ਰੈਲ 2025 ਨੂੰ ਰਵਿਤਾ ਨੇ ਆਪਣੇ ਪ੍ਰੇਮੀ ਅਮਰਦੀਪ ਨਾਲ ਮਿਲ ਕੇ ਆਪਣੇ ਪਤੀ ਅਮਿਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ।

ਘਟਨਾ ਨੂੰ ਲੁਕਾਉਣ ਲਈ ਇਕ ਸੱਪ ਖਰੀਦਿਆ ਅਤੇ ਅਮਿਤ ਦੇ ਬਿਸਤਰੇ 'ਤੇ ਛੱਡ ਦਿੱਤਾ। ਕੋਮਲ ਨੇ ਆਪਣੀ ਭੈਣ ਦੇ ਮੰਗੇਤਰ ਗੁਲਸ਼ਨ ਨਾਲ ਮਿਲ ਕੇ ਇਸੇ ਸਾਲ 4 ਅਪ੍ਰੈਲ ਨੂੰ ਕਿਰਾਏ ਦੇ ਸ਼ੂਟਰਾਂ ਦੁਆਰਾ ਆਪਣੇ ਪਤੀ ਨੈਨ ਸਿੰਘ ਦਾ ਕਤਲ ਕਰਵਾ ਦਿੱਤਾ। ਨੈਨ ਸਿੰਘ ਬੀਐੱਸਐੱਫ ਦਾ ਜਵਾਨ ਸੀ। ਕੋਮਲ ਨੇ ਆਪਣੇ ਗਹਿਣੇ ਗਿਰਵੀ ਰੱਖ ਦਿੱਤੇ ਅਤੇ ਕਤਲ ਲਈ 6 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ।

ਇਸ ਸਾਲ 17 ਜੂਨ ਨੂੰ ਗੁਰਪ੍ਰੀਤ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ 7 ਸਾਲ ਦੇ ਪੁੱਤਰ ਦਾ ਕਤਲ ਕਰਵਾਇਆ। ਹੁਣ ਇਹ ਸਾਰੀਆਂ ਔਰਤਾਂ ਜੇਲ੍ਹ ਅੰਦਰ ਇਕੱਠੀਆਂ ਰਹਿੰਦੀਆਂ ਹਨ। ਜਿੱਥੇ ਦਿਨ ਦੀ ਸ਼ੁਰੂਆਤ ਭਜਨ ਨਾਲ ਹੁੰਦੀ ਹੈ ਅਤੇ ਅੰਤ ਪਛਤਾਵੇ ਨਾਲ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News