ਸੈਰ ਕਰਦੇ ਅਚਾਨਕ ਬੇਹੋਸ਼ ਹੋ ਗਏ ਸਾਬਕਾ ਉਪ-ਰਾਸ਼ਟਰਪਤੀ ਧਨਖੜ ! AIIMS ''ਚ ਕਰਵਾਇਆ ਗਿਆ ਦਾਖ਼ਲ
Wednesday, Nov 11, 2026 - 04:35 PM (IST)
ਨਵੀਂ ਦਿੱਲੀ- ਭਾਰਤ ਦੇ ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਬਾਰੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜੋ ਕਿ ਬੁੱਧਵਾਰ ਸਵੇਰੇ ਸੈਰ ਕਰਦੇ ਸਮੇਂ ਅਚਾਨਕ ਬੇਹੋਸ਼ ਹੋ ਗਏ, ਜਿਸ ਮਗਰੋਂ ਉਨ੍ਹਾਂ ਨੂੰ ਨਵੀਂ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 75 ਸਾਲਾ ਧਨਖੜ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਸਪਤਾਲ ਦੇ 'ਕਾਰਡੀਓ-ਨਿਊਰੋ ਸੈਂਟਰ' 'ਚ ਰੱਖਿਆ ਗਿਆ ਹੈ, ਜਿੱਥੇ ਕਾਰਡੀਓਲੌਜਿਸਟਾਂ ਦੀ ਦੇਖਰੇਖ 'ਚ ਉਨ੍ਹਾਂ ਦਾ ਇਲਾਜ ਚੱਲ ਰਹਾ ਹੈ।
ਜਾਣਕਾਰੀ ਅਨੁਸਾਰ ਸਵੇਰ ਦੀ ਸੈਰ ਦੌਰਾਨ ਧਨਖੜ ਅਚਾਨਕ ਡਿੱਗ ਪਏ ਅਤੇ ਕੁੱਝ ਮਿੰਟਾਂ ਲਈ ਬੇਹੋਸ਼ ਰਹੇ। ਉਨ੍ਹਾਂ ਨਾਲ ਤਾਨਾਤ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਤੁਰੰਤ PCR ਗੱਡੀ ਰਾਹੀਂ ਘਰ ਲੈ ਗਏ। ਘਰ ਪਹੁੰਚਣ ਤੋਂ ਬਾਅਦ ILBS ਦੀ ਮੈਡੀਕਲ ਟੀਮ ਅਤੇ ਏਮਜ਼ ਦੇ ਡਾਕਟਰ ਸੰਦੀਪ ਸੇਠ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਸ਼ੁਰੂਆਤੀ ਡਾਕਟਰੀ ਸਹਾਇਤਾ ਦਿੱਤੀ।
ਹਾਲਤ ਚਿੰਤਾਜਨਕ ਹੋਣ ਕਾਰਨ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਏਮਜ਼ ਲਿਜਾਇਆ ਗਿਆ, ਜਿੱਥੇ ਕਾਰਡੀਓਲੋਜੀ ਵਿਭਾਗ ਵੱਲੋਂ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਏਮਜ਼ ਪ੍ਰਸ਼ਾਸਨ ਵਲੋਂ ਫਿਲਹਾਲ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਧਨਖੜ ਦੀ ਸਿਹਤ ਅਪਡੇਟ ਦੀ ਉਡੀਕ ਕੀਤੀ ਜਾ ਰਹੀ ਹੈ।
