ਦਿੱਲੀ 'ਚ ਅੱਗ ਦਾ ਕਹਿਰ: ਨਜ਼ਫਗੜ੍ਹ 'ਚ ਚੌਥੀ ਮੰਜ਼ਿਲ ਤੱਕ ਪੁੱਜੀਆਂ ਲਪਟਾਂ, ਮਾਲਵੀਆ ਨਗਰ 'ਚ 11 ਲੋਕਾਂ ਦੀ ਬਚੀ ਜਾਨ
Sunday, Nov 08, 2026 - 06:25 AM (IST)
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਅੱਗ ਲੱਗਣ ਦੀਆਂ ਦੋ ਵੱਖ-ਵੱਖ ਘਟਨਾਵਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਭਾਜੜਾਂ ਪਾ ਦਿੱਤੀਆਂ। ਇੱਕ ਘਟਨਾ ਮਾਲਵੀਆ ਨਗਰ ਦੇ ਖਿੜਕੀ ਐਕਸਟੈਂਸ਼ਨ ਵਿੱਚ ਵਾਪਰੀ ਜਿੱਥੇ ਇਮਾਰਤ ਦੇ ਬੇਸਮੈਂਟ ਵਿੱਚ ਖੜ੍ਹੀ ਇੱਕ ਕਾਰ ਨੂੰ ਅੱਗ ਲੱਗ ਗਈ, ਜਦੋਂ ਕਿ ਦੂਜੀ ਘਟਨਾ ਨਜ਼ਫਗੜ੍ਹ ਰੋਡ 'ਤੇ ਵਾਪਰੀ ਜਿੱਥੇ ਇੱਕ ਹਾਰਡਵੇਅਰ ਸਟੋਰ ਦੀ ਇਮਾਰਤ ਵਿੱਚ ਲੱਗੀ ਅੱਗ ਦੀਆਂ ਲਪਟਾਂ ਚੌਥੀ ਮੰਜ਼ਿਲ ਤੱਕ ਪਹੁੰਚ ਗਈਆਂ।
#WATCH | Delhi: Fire officer, Kamlesh, says, "We received a call and reached Malviya Nagar; we even tried calling the person who reported it... It took us about 15 to 20 minutes to extinguish the fire in the car. Three fire engines arrived. The cause is being investigated... We rescued 10 to 11 people..."
— ANI (@ANI) November 7, 2026
ਮਾਲਵੀਆ ਨਗਰ: ਬੇਸਮੈਂਟ 'ਚ ਖੜ੍ਹੀ ਕਾਰ ਨੂੰ ਲੱਗੀ ਅੱਗ, 11 ਲੋਕ ਬਚਾਏ
ਮਾਲਵੀਆ ਨਗਰ ਦੇ ਖਿੜਕੀ ਐਕਸਟੈਂਸ਼ਨ ਇਲਾਕੇ ਵਿੱਚ ਇੱਕ ਇਮਾਰਤ ਦੇ ਬੇਸਮੈਂਟ ਵਿੱਚ ਖੜ੍ਹੀ ਕਾਰ ਵਿੱਚ ਅਚਾਨਕ ਅੱਗ ਭੜਕ ਉੱਠੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚੀਆਂ। ਫਾਇਰ ਅਧਿਕਾਰੀ ਕਮਲੇਸ਼ ਅਨੁਸਾਰ ਕਾਰ ਦੀ ਅੱਗ ਬੁਝਾਉਣ ਵਿੱਚ ਲਗਭਗ 15 ਤੋਂ 20 ਮਿੰਟ ਦਾ ਸਮਾਂ ਲੱਗਿਆ। ਇਸ ਦੌਰਾਨ ਫਾਇਰ ਫਾਈਟਰਾਂ ਨੇ ਇਮਾਰਤ ਵਿੱਚ ਫਸੇ 10 ਤੋਂ 11 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਰੌਸ਼ਨੀ ਨਾਲ ਜਗਮਗਾਇਆ ਅਯੁੱਧਿਆ, 30 ਲੱਖ ਦੀਵਿਆਂ ਨਾਲ ਰਚਿਆ ਇਤਿਹਾਸ
ਨਜ਼ਫਗੜ੍ਹ ਰੋਡ: ਹਾਰਡਵੇਅਰ ਸਟੋਰ 'ਚ ਲੱਗੀ ਭਿਆਨਕ ਅੱਗ
ਦੂਜੀ ਘਟਨਾ ਉੱਤਮ ਨਗਰ ਦੇ ਨਜ਼ਫਗੜ੍ਹ ਰੋਡ 'ਤੇ ਸਥਿਤ ਇੱਕ ਹਾਰਡਵੇਅਰ ਸਟੋਰ ਦੀ ਇਮਾਰਤ ਵਿੱਚ ਵਾਪਰੀ। ਅੱਗ ਇਮਾਰਤ ਦੀ ਗਰਾਊਂਡ ਫਲੋਰ ਤੋਂ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ ਚੌਥੀ ਮੰਜ਼ਿਲ ਤੱਕ ਫੈਲ ਗਈ। ਇਮਾਰਤ ਵਿੱਚੋਂ ਉੱਠਦੇ ਧੂੰਏਂ ਦੇ ਗੁਬਾਰ ਦੂਰ-ਦੂਰ ਤੱਕ ਦੇਖੇ ਗਏ। ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਫਿਲਹਾਲ ਇਸ ਘਟਨਾ ਵਿੱਚ ਅੱਗ ਲੱਗਣ ਦੇ ਕਾਰਨਾਂ ਅਤੇ ਹੋਏ ਨੁਕਸਾਨ ਦੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
#WATCH | Delhi: Fire tenders reach the spot after a fire broke out at a hardware store building on Najafgarh Road in Uttam Nagar. https://t.co/XL2s4B0PF9
— ANI (@ANI) November 7, 2026
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8s
For Whatsapp:- https://whatsapp.com/channel/0029Va94hsaHAdNVur4L170e
