SC ਨੇ ਜਗਨਨਾਥ ਮੰਦਰ ਪ੍ਰਬੰਧਨ ਨੂੰ ਲਾਈ ਫਟਕਾਰ- 'ਲੋਕ ਪਰਸ ਸੰਭਾਲਣ ਜਾਂ ਦਰਸ਼ਨ ਕਰਨ'

10/23/2019 12:00:39 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਓਡੀਸ਼ਾ ਦੇ ਜਗਨਨਾਥ ਮੰਦਰ ਅੰਦਰ ਭੀੜ ਪ੍ਰਬੰਧਨ ਦੀ ਘਾਟ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ ਹੈ। ਕੋਰਟ ਦਾ ਕਹਿਣਾ ਹੈ ਕਿ ਮਾਤਾ ਵੈਸ਼ਨੋ ਦੇਵੀ ਅਤੇ ਤਿਰੂਪਤੀ ਮੰਦਰ ਦੇ ਦਰਸ਼ਨਾਂ ਲਈ ਅਜਿਹੀ ਸਥਿਤੀ ਨਹੀਂ ਹੁੰਦੀ, ਉੱਥੇ ਤੀਰਥ ਯਾਤਰੀਆਂ ਨੂੰ ਸੰਗਠਿਤ ਤਰੀਕੇ ਨਾਲ ਮੰਦਰਾਂ 'ਚ ਦਰਸ਼ਨ ਲਈ ਭੇਜਿਆ ਜਾਂਦਾ ਹੈ। ਉੱਥੇ ਕੋਈ ਧੱਕਾ-ਮੁੱਕੀ ਨਹੀਂ ਹੁੰਦੀ। ਜਗਨਨਾਥ ਮੰਦਰ 'ਚ ਪੁਜਾਰੀ ਲੋਕਾਂ ਨੂੰ ਆਪਣਾ ਪਰਸ ਬਚਾਉਣ ਦੀ ਸਲਾਹ ਦਿੰਦੇ ਹਨ। ਕੋਰਟ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਲੋਕ ਆਪਣਾ ਪਰਸ ਸੰਭਾਲਣ ਜਾਂ ਦਰਸ਼ਨ ਕਰਨ। ਇਹ ਹੈਰਾਨ ਕਰਨ ਵਾਲੀ ਗੱਲ ਹੈ। 

ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਕਿ ਇੱਥੋਂ ਤਕ ਕਿ ਵੀ. ਆਈ. ਪੀ. ਲੋਕਾਂ ਨੂੰ ਦੌੜਾਇਆ ਜਾਂਦਾ ਹੈ, ਪਰੇਸ਼ਾਨ ਕੀਤਾ ਜਾਂਦਾ ਹੈ। ਉੱਥੇ ਜਾਣ 'ਤੇ ਹਮੇਸ਼ਾ ਭੱਜ-ਦੌੜ ਵਰਗੀ ਸਥਿਤੀ ਬਣੀ ਰਹਿੰਦੀ ਹੈ। ਪੁਜਾਰੀ ਕਹਿੰਦੇ ਹਨ ਕਿ ਤੁਸੀਂ ਆਪਣੇ ਪੈਸੇ ਸੰਭਾਲੋ। ਜਸਟਿਸ ਅਰੁਣ ਨੇ ਕਿਹਾ ਕਿ ਪਰੰਪਰਾ ਨੂੰ ਰੋਕਿਆ ਨਹੀਂ ਜਾ ਸਕਦਾ। ਕੋਰਟ ਨੇ ਇਹ ਵੀ ਸੁਝਾਅ ਦਿੱਤਾ ਕਿ ਮੰਦਰ ਪ੍ਰਬੰਧਨ ਨੂੰ ਭੀੜ 'ਤੇ ਕੰਟਰੋਲ ਕਰਨ ਦਾ ਬਿਹਤਰ ਬਦਲ ਤਲਾਸ਼ਣਾ ਚਾਹੀਦਾ ਹੈ। ਦਰਅਸਲ ਮੰਗਲਵਾਰ ਨੂੰ 3 ਜੱਜਾਂ ਦੀ ਬੈਂਚ ਇਕ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜੋ ਮੰਦਰ 'ਚ ਸ਼ਰਧਾਲੂਆਂ ਲਈ ਬਿਹਤਰ ਪ੍ਰਸ਼ਾਸਨ ਅਤੇ ਸਹੂਲਤ ਦੀ ਮੰਗ ਕਰ ਰਿਹਾ ਹੈ। ਕੋਰਟ ਹੁਣ ਸ਼ੁੱਕਰਵਾਰ ਨੂੰ ਇਸ 'ਤੇ ਫੈਸਲਾ ਕਰੇਗਾ ਕਿ ਇਨ੍ਹਾਂ ਚੀਜ਼ਾਂ 'ਤੇ ਨਜ਼ਰ ਰੱਖਣ ਲਈ ਕਮੇਟੀ ਦਾ ਗਠਨ ਕੀਤਾ ਜਾਵੇ ਜਾਂ ਨਹੀਂ।


Tanu

Content Editor

Related News