ਐਵਰਬ੍ਰਾਂਡਸ ਨੇ 600 ਕਰੋੜ ਰੁਪਏ ਦੇ IPO ਲਈ ਦਸਤਾਵੇਜ਼ ਕੀਤੇ ਦਾਖਲ

Wednesday, Sep 30, 2026 - 07:00 PM (IST)

ਐਵਰਬ੍ਰਾਂਡਸ ਨੇ 600 ਕਰੋੜ ਰੁਪਏ ਦੇ IPO ਲਈ ਦਸਤਾਵੇਜ਼ ਕੀਤੇ ਦਾਖਲ

ਬਿਜ਼ਨੈੱਸ ਡੈਸਕ - ਸਬਵੇਅ ਰੈਸਟੋਰੈਂਟ ਦਾ ਸੰਚਾਲਨ ਕਰਨ ਵਾਲੀ ਕੰਪਨੀ ਐਵਰਬ੍ਰਾਂਡਸ ਇੰਡੀਆ ਲਿਮਟਿਡ ਨੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਰਾਹੀਂ 600 ਕਰੋੜ ਰੁਪਏ ਜੁਟਾਉਣ ਲਈ ਬਾਜ਼ਾਰ ਰੈਗੂਲੇਟਰੀ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਕੋਲ ਦਸਤਾਵੇਜ਼ਾਂ ਦਾ ਖਰੜਾ ਦਾਖਲ ਕੀਤਾ ਹੈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ
: ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ

ਕੰਪਨੀ ਵੱਲੋਂ ਸੋਮਵਾਰ ਨੂੰ ਦਾਖਲ ਦਸਤਾਵੇਜ਼ਾਂ ਦੇ ਖਰੜੇ (ਡੀ. ਆਰ. ਐੱਚ. ਪੀ.) ਅਨੁਸਾਰ ਇਸ ਆਈ. ਪੀ. ਓ. ’ਚ ਪੂਰੀ ਤਰ੍ਹਾਂ ਨਵੇਂ ਇਕੁਇਟੀ ਸ਼ੇਅਰ ਜਾਰੀ ਕੀਤੇ ਜਾਣਗੇ। ਐਵਰਬ੍ਰਾਂਡਸ ਇੰਡੀਆ ਆਈ. ਪੀ. ਓ. ਤੋਂ ਪ੍ਰਾਪਤ ਰਕਮ ’ਚੋਂ 125 ਕਰੋੜ ਰੁਪਏ ਦਾ ਇਸਤੇਮਾਲ ਆਪਣੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਕੁਲਿਨਰੀ ਬ੍ਰਾਂਡਸ ਇੰਡੀਆ ਦੇ ਕਰਜ਼ੇ ਦੇ ਭੁਗਤਾਨ ’ਚ ਕਰੇਗੀ। ਉੱਥੇ ਹੀ 326.85 ਕਰੋੜ ਰੁਪਏ ਦੀ ਵਰਤੋਂ ਕੰਪਨੀ ਦੀ ਮਾਲਕੀ ਅਤੇ ਕੰਪਨੀ ਵੱਲੋਂ ਸੰਚਾਲਿਤ (ਸੀ. ਓ. ਸੀ. ਓ.) ਫਾਰਮੈੱਟ ’ਚ ਨਵੇਂ ਸਬਵੇਅ ਸਟੋਰ ਸਥਾਪਿਤ ਕਰਨ ਲਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਢਹਿ-ਢੇਰੀ ਹੋ ਗਿਆ ਸੋਨਾ, 7 ਹਫਤਿਆਂ ਦੇ ਲੋਅ 'ਤੇ ਆਏ ਭਾਅ, ਚਾਂਦੀ ਵੀ ਡਿੱਗੀ ਧੜੰਮ
ਇਹ ਵੀ ਪੜ੍ਹੋ :  ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ

:
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News