ਜਗਨ ਮੋਹਨ ਰੈੱਡੀ ਬੋਲੇ- ਇਹ ਜਨਤਾ ਦੀ ਜਿੱਤ ਹੈ
Thursday, May 23, 2019 - 03:06 PM (IST)

ਅਮਰਾਵਤੀ (ਭਾਸ਼ਾ)— ਆਂਧਰਾ ਪ੍ਰਦੇਸ਼ 'ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਵਾਈ. ਐੱਸ. ਆਰ. ਕਾਂਗਰਸ ਨੂੰ ਮਿਲ ਰਹੀ ਸ਼ਾਨਦਾਰ ਲੀਡ ਨੂੰ ਪਾਰਟੀ ਮੁਖੀ ਜਗਨ ਮੋਹਨ ਰੈੱਡੀ ਨੇ ਜਨਤਾ ਦੀ ਜਿੱਤ ਕਰਾਰ ਦਿੱਤਾ ਹੈ। ਰੈੱਡੀ ਨੇ ਕਿਹਾ ਕਿ ਵਾਈ. ਐੱਸ. ਆਰ. ਦੀ ਜਿੱਤ ਦੀ ਉਮੀਦ ਸੀ। ਪਾਰਟੀ ਮੁਖੀ ਨੇ ਫੇਸਬੁੱਕ ਪੋਸਟ 'ਚ ਕਿਹਾ, ''ਮੈਂ ਉਨ੍ਹਾਂ ਲੋਕਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਭਾਰੀ ਗਿਣਤੀ ਵਿਚ ਵਾਈ. ਐੱਸ. ਆਰ. ਕਾਂਗਰਸ ਨੂੰ ਵੋਟਾਂ ਦਿੱਤੀਆਂ ਹਨ। ਮੈਂ ਵੱਡੀ ਗਿਣਤੀ ਵਿਚ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਲੋਕਤੰਤਰ ਦਾ ਮਹੱਤਵ ਵਧਾਉਣ ਲਈ ਜਨਤਾ ਦਾ ਸ਼ੁਕਰੀਆ ਅਦਾ ਕਰਦਾ ਹਾਂ।'' ਮੈਂ ਜਨਤਾ ਦੀਆਂ ਉਮੀਦਾਂ 'ਤੇ ਖਰ੍ਹਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਰੁਝਾਨਾਂ ਮੁਤਾਬਕ ਸੂਬੇ ਦੀਆਂ 175 ਸੀਟਾਂ 'ਚੋਂ ਵਾਈ. ਐੱਸ. ਆਰ. ਕਾਂਗਰਸ 150 ਸੀਟਾਂ 'ਤੇ ਅੱਗੇ ਚੱਲ ਰਹੀ ਹੈ।