ਜੰਮੂ ਕਸ਼ਮੀਰ ਦੇ ਸੈਰ-ਸਪਾਟਾ ਉਦਯੋਗ ਲਈ ਉੱਪ ਰਾਜਪਾਲ ਨੇ ਕੀਤਾ 3 ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ

05/16/2021 1:05:59 PM

ਸ਼੍ਰੀਨਗਰ- ਕੋਰੋਨਾ ਮਹਾਮਾਰੀ ਨਾਲ ਕਸ਼ਮੀਰ ਘਾਟੀ 'ਚ ਸੈਰ-ਸਪਾਟਾ ਉਦਯੋਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਕੋਰੋਨਾ ਕਾਰਨ ਮਾਰ ਝੱਲ ਰਹੇ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਲਈ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਇਸ ਆਰਥਿਕ ਪੈਕੇਜ ਦੇ ਅਧੀਨ 15 ਹਜ਼ਾਰ ਲੋਕਾਂ ਨੂੰ 2 ਮਹੀਨਿਆਂ ਲਈ ਆਰਥਿਕ ਮੁਆਵਜ਼ਾ ਦਿੱਤਾ ਜਾਵੇਗਾ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸੈਰ-ਸਪਾਟੇ ਨਾਲ ਜੁੜੇ ਲੋਕਾਂ ਲਈ 3 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਉੱਪ ਰਾਜਪਾਲ ਮਨੋਜ ਸਿਨਹਾ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵਿਸ਼ੇਸ਼ ਰੂਪ ਨਾਲ ਪ੍ਰਭਾਵਿਤ ਲੋਕਾਂ ਲਈ ਉਪਾਅ ਦਾ ਐਲਾਨ ਕੀਤਾ। ਜਾਣਕਾਰੀ ਅਨੁਸਾਰ, ਇਸ ਪੈਕੇਜ 'ਚ 4444 ਰਜਿਸਟਰਡ ਸ਼ਿਕਾਰਾ ਮਾਲਕਾਂ ਨੂੰ 2 ਹਜ਼ਾਰ ਰੁਪਏ ਦੀ ਵਿੱਤੀ ਮਦਦ ਪ੍ਰਦਾਨ ਕੀਤੀ ਜਾਵੇਗੀ। 

ਇਸ ਰਾਸ਼ੀ ਦਾ ਭੁਗਤਾਨ 2 ਮਹੀਨਿਆਂ 'ਚ ਕੀਤਾ ਜਾਵੇਗਾ। ਰਾਹਤ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ, ਜੋ ਸੈਰ-ਸਪਾਟਾ ਵਿਭਾਗ ਨਾਲ ਰਜਿਸਟਰਡ ਹਨ। ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਨੇ ਇਸ ਕਦਮ ਦਾ ਸੁਆਗਤ ਕੀਤਾ ਹੈ। ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਰਾਸ਼ੀ ਘੱਟ ਹੈ ਅਤੇ ਪੂਰੇ ਨੁਕਸਾਨ ਨੂੰ ਭਰਨ ਲਈ ਹੋਰ ਵੱਡੇ ਪੈਕੇਜ ਦੀ ਜ਼ਰੂਰਤ ਹੈ। ਸੈਰ-ਸਪਾਟਾ ਉਦਯੋਗਪਤੀ ਮੰਜੂਰ ਬਕਟੂ ਨੇ ਕਿਹਾ ਕਿ ਇਹ ਇਕ ਚੰਗੀ ਪਹਿਲ ਹੈ ਅਤੇ ਜੰਮੂ ਕਸ਼ਮੀਰ ਸਰਕਾਰ ਵਲੋਂ ਇਕ ਸ਼ਾਨਦਾਰ ਸ਼ੁਰੂਆਤ ਹੈ। ਮੈਨੂੰ ਲੱਗਦਾ ਹੈ ਕਿ ਜ਼ਮੀਨ 'ਤੇ ਸਥਿਤੀ ਨੂੰ ਦੇਖਦੇ ਹੋਏ ਰਾਸ਼ੀ ਹੋਰ ਜ਼ਿਆਦਾ ਹੋਣੀ ਚਾਹੀਦੀ ਹੈ, ਨੁਕਸਾਨ ਜ਼ਿਆਦਾ ਹੋਇਆ, ਅਜਿਹੇ 'ਚ ਉਮੀਦ ਹੈ ਕਿ ਅੱਗੇ ਹੋਰ ਵੀ ਵੱਡੇ ਪੈਕੇਜ ਦਾ ਐਲਾਨ ਹੋਵੇਗਾ।''


DIsha

Content Editor

Related News