ਜੰਮੂ-ਕਸ਼ਮੀਰ : ਤ੍ਰਾਲ ਇਲਾਕੇ 'ਚ ਅੱਤਵਾਦੀਆਂ ਨੇ ਕੀਤੀ ਗੋਲੀਬਾਰੀ, 1 ਨਾਗਰਿਕ ਦੀ ਮੌਤ

11/13/2019 4:09:30 PM

ਜੰਮੂ— ਜੰਮੂ-ਕਸ਼ਮੀਰ ਦੇ ਅਵੰਤੀਪੁਰਾ ਦੇ ਤ੍ਰਾਲ ਇਲਾਕੇ 'ਚ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ 'ਚ ਇਕ ਨਾਗਰਿਕ ਦੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਮਗਰੋਂ ਅੱਤਵਾਦੀ ਫਰਾਰ ਹੋ ਗਏ। ਫਿਲਹਾਲ ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਅੱਤਵਾਦੀਆਂ ਦੀ ਖੋਜ ਜਾਰੀ ਹੈ। 

ਜਾਣਕਾਰੀ ਮੁਤਾਬਕ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੇ ਇਕ ਦਲ ਨੇ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਾਉਣ ਦਾ ਫਰਮਾਨ ਸੁਣਾਉਂਦੇ ਹੋਏ ਇਕ ਦੁਕਾਨਦਾਰ ਨੂੰ ਨੇੜਿਓਂ ਗੋਲੀ ਮਾਰ ਦਿੱਤੀ। ਦੇਖਦੇ ਹੀ ਦੇਖਦੇ ਪੂਰਾ ਬਾਜ਼ਾਰ ਬੰਦ ਹੋ ਗਿਆ। ਦੱਸਣਯੋਗ ਹੈ ਕਿ ਅੱਤਵਾਦੀਆਂ ਨਾਲ ਮੁਕਾਬਲੇ 'ਚ ਸੁਰੱਖਿਆ ਫੋਰਸਾਂ ਨੇ ਵੱਡੀ ਸਫਲਤਾ ਹਾਸਲ ਕੀਤੀ ਸੀ, ਜਿਸ ਵਿਚ ਭਾਰਤੀ ਫੌਜ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।


Tanu

Content Editor

Related News