ਅੱਜ ਤੋਂ ਦੇਸ਼ ਦੇ ਨਕਸ਼ੇ 'ਤੇ J&K ਤੇ ਲੱਦਾਖ ਦੋ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼, ਇਕ ਵਿਧਾਨ ਇਕ ਨਿਸ਼ਾਨ ਲਾਗੂ

10/30/2019 11:28:11 PM

ਨਵੀਂ ਦਿੱਲੀ– ਜੰਮੂ-ਕਸ਼ਮੀਰ ਨੂੰ ਮਿਲਿਆ ਸੂਬੇ ਦਾ ਦਰਜਾ ਵੀਰਵਾਰ ਨੂੰ ਖਤਮ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਉਸ ਨੂੰ ਰਸਮੀ ਤੌਰ ’ਤੇ 2 ਕੇਂਦਰ ਸ਼ਾਸਤ ਸੂਬਿਆਂ ’ਚ ਵੰਡ ਦਿੱਤਾ ਜਾਵੇਗਾ। ਜੰਮੂ-ਕਸ਼ਮੀਰ ਤੇ ਲੱਦਾਖ ਕੇਂਦਰ ਸ਼ਾਸਤ ਸੂਬੇ ਦੇ ਨਵੇਂ ਉੱਪ ਰਾਜਪਾਲ (ਐੱਲ. ਜੀ.) ਕ੍ਰਮਵਾਰ ਗਿਰੀਸ਼ ਚੰਦਰ ਮੁਰਮੂ ਤੇ ਆਰ. ਕੇ. ਮਾਥੁਰ ਵੀਰਵਾਰ ਨੂੰ ਅਹੁਦਾ ਸੰਭਾਲਣਗੇ। ਇਸ ਸਬੰਧ ’ਚ ਸ੍ਰੀਨਗਰ ਤੇ ਲੇਹ ’ਚ 2 ਵੱਖ-ਵੱਖ ਸਹੁੰ ਚੁੱਕ ਸਮਾਰੋਹਾਂ ਦਾ ਆਯੋਜਨ ਕੀਤਾ ਜਾਵੇਗਾ। ਜੰਮੂ-ਕਸ਼ਮੀਰ ਹਾਈ ਕੋਰਟ ਦੇ ਚੀਫ ਜਸਟਿਸ ਸ੍ਰੀਮਤੀ ਗੀਤਾ ਮਿੱਤਲ ਮੁਰਮੂ ਤੇ ਮਾਥੁਰ ਦੋਵਾਂ ਨੂੰ ਸਹੁੰ ਚੁਕਾਉਣਗੇ।


Inder Prajapati

Content Editor

Related News