ਬਰਫ਼ 'ਚ ਫਸੇ ਲੋਕਾਂ ਲਈ ਫ਼ਰਿਸ਼ਤਾ ਬਣ ਕੇ ਪਹੁੰਚੇ ਜਵਾਨ, ਬਚਾਈ 10 ਲੋਕਾਂ ਦੀ ਜਾਨ
Monday, Nov 16, 2020 - 05:43 PM (IST)
ਜੰਮੂ- ਜੰਮੂ-ਕਸ਼ਮੀਰ ਦੇ ਉੱਚਾਈ ਵਾਲੇ ਖੇਤਰ ਸਿੰਥਨ ਦਰਰੇ 'ਤੇ ਭਾਰੀ ਬਰਫ਼ਬਾਰੀ 'ਚ ਫਸੇ 10 ਲੋਕਾਂ ਨੂੰ ਸੁਰੱਖਿਆ ਦਸਤਿਆਂ ਦੇ ਜਵਾਨਾਂ ਨੇ ਸੁਰੱਖਿਅਤ ਬਚਾ ਲਿਆ ਹੈ। ਇਨ੍ਹਾਂ ਲੋਕਾਂ 'ਚ 2 ਜਨਾਨੀਆਂ ਅਤੇ ਇਕ ਬੱਚਾ ਵੀ ਸ਼ਾਮਲ ਹੈ। ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਨੂੰ ਜੰਮੂ ਖੇਤਰ ਦੇ ਕਿਸ਼ਤਵਾੜ ਜ਼ਿਲ੍ਹੇ ਨਾਲ ਜੋੜਨ ਵਾਲੇ ਸਿੰਥਨ ਦਰਰੇ 'ਤੇ ਨਾਗਰਿਕਾਂ ਦੇ ਇਕ ਸਮੂਹ ਦੇ ਫਸੇ ਹੋਣ ਦੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਐਤਵਾਰ ਦੇਰ ਰਾਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ
ਇਸ ਬਚਾਅ ਦਲ 'ਚ ਫ਼ੌਜ ਦੇ ਜਵਾਨ ਅਤੇ ਪੁਲਸ ਮੁਲਾਜ਼ਮ ਸ਼ਾਮਲ ਸਨ। ਬਚਾਅ ਦਲ ਦੇ ਮੈਂਬਰ ਜ਼ੀਰੋ ਦ੍ਰਿਸ਼ਤਾ ਯਾਨੀ ਬਿਲਕੁੱਲ ਦਿਖਾਈ ਨਹੀਂ ਦੇਣ ਵਾਲੀ ਸਥਿਤੀ 'ਚ ਰਾਤ ਨੂੰ ਰਾਸ਼ਟਰੀ ਰਾਜਮਾਰਗ 244 'ਤੇ ਕਰੀਬ 5 ਘੰਟਿਆਂ ਤੱਕ ਪੈਦਲ ਤੁਰ ਕੇ ਉੱਥੇ ਪੁੱਜੇ ਅਤੇ ਫਸੇ ਹੋਏ ਲੋਕਾਂ ਨੂੰ ਕੱਢ ਕੇ ਹੇਠਾਂ ਲੈ ਕੇ ਆਏ, ਜਿੱਥੇ ਉਨ੍ਹਾਂ ਨੂੰ ਖਾਣਾ ਅਤੇ ਰਹਿਣ ਲਈ ਜਗ੍ਹਾ ਦਿੱਤੀ ਗਈ।
ਇਹ ਵੀ ਪੜ੍ਹੋ : 20 ਸਾਲ ਦੀ ਉਮਰ 'ਚ ਦੇਸ਼ ਲਈ ਕੁਰਬਾਨ ਹੋਇਆ 'ਰਿਸ਼ੀਕੇਸ਼', ਅੰਤਿਮ ਸੰਸਕਾਰ ਸਮੇਂ ਹਰ ਅੱਖ ਹੋਈ ਨਮ