ਜੰਮੂ ਕਸ਼ਮੀਰ ਦੇ ਪੁੰਛ ''ਚ ਅੱਤਵਾਦੀ ਟਿਕਾਣੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

Saturday, May 22, 2021 - 03:27 PM (IST)

ਜੰਮੂ ਕਸ਼ਮੀਰ ਦੇ ਪੁੰਛ ''ਚ ਅੱਤਵਾਦੀ ਟਿਕਾਣੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

ਜੰਮੂ- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜੇ ਸੁਰੱਖਿਆ ਫ਼ੋਰਸਾਂ ਨੇ ਇਕ ਅੱਤਵਾਦੀ ਟਿਕਾਣੇ ਦਾ ਪਤਾ ਲਗਾਇਆ ਅਤੇ ਉੱਥੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਇਕ ਪੰਦਰਵਾੜੇ ਦੇ ਅੰਦਰ ਸੁਰੱਖਿਆ ਫ਼ੋਰਸਾਂ ਦੀ ਇਸ ਤਰ੍ਹਾਂ ਦੀ ਇਹ ਤੀਜੀ ਸਫ਼ਲਤਾ ਹੈ। ਪੁੰਛ ਦੇ ਸੀਨੀਅਰ ਪੁਲਸ ਸੁਪਰਡੈਂਟ ਵਿਨੋਦ ਕੁਮਾਰ ਨੇ ਦੱਸਿਆ ਕਿ ਅੱਤਵਾਦੀ ਟਿਕਾਣੇ ਤੋਂ ਇਕ ਏ.ਕੇ.-56 ਰਾਈਫ਼ਲ, 30 ਗੋਲੀਆਂ ਭਰੀ ਇਕ ਮੈਗਜ਼ੀਨ, 2 ਚੀਨੀ ਪਿਸਤੌਲ ਅਤੇ ਇਕ ਸੰਬੰਧਤ ਮੈਗਜ਼ੀਨ ਬਰਾਮਦ ਹੋਈ ਹੈ। 

ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਸਬਾ ਪਿੰਡ 'ਚ ਪੁਲਸ ਅਤੇ ਫ਼ੌਜ ਦੀ ਸੰਯੁਕਤ ਮੁਹਿੰਮ ਦੌਰਾਨ ਇਸ ਟਿਕਾਣੇ ਦਾ ਪਤਾ ਲੱਗਾ। ਇਸ ਸੰਬੰਧ 'ਚ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ 9 ਮਈ ਨੂੰ ਸੁਰਨਕੋਟ ਦੇ ਫਗਲਾ ਇਲਾਕੇ 'ਚ ਇਕ ਹੋਰ ਅੱਤਵਾਦੀ ਟਿਕਾਣੇ ਦਾ ਪਤਾ ਲੱਗਾ ਸੀ ਅਤੇ ਉੱਥੋਂ 19 ਹੱਥਗੋਲੇ ਮਿਲੇ ਸਨ। ਉੱਥੇ ਹੀ 18 ਮਈ ਨੂੰ ਸੁਰਨਕੋਟ ਦੇ ਮਾਜਰਾ ਪਿੰਡ ਤੋਂ 2 ਪਿਸਤੌਲਾਂ ਅਤੇ 11 ਕਾਰਤੂਸ ਬਰਾਮਦ ਹੋਏ ਸਨ।


author

DIsha

Content Editor

Related News