ਪਾਕਿ ਦੀ ਨਾਪਾਕ ਹਰਕਤ ਨਾਕਾਮ, ਜੰਮੂ-ਕਸ਼ਮੀਰ ਪੁਲਸ ਨੇ ਪਾਕਿਸਤਾਨੀ ਡਰੋਨ ਨੂੰ ਮਾਰ ਡਿਗਾਇਆ

05/29/2022 1:10:52 PM

ਕਠੂਆ: ਜੰਮੂ-ਕਸ਼ਮੀਰ ਪੁਲਸ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ਪਾਰ ਤੋਂ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਦੇ ਕੁਝ ਦੇਰ ਬਾਅਦ ਪੋਲੇਡ ਯੁਕਤ ਇਕ ਪਾਕਿਸਤਾਨੀ ਡਰੋਨ ਨੂੰ ਮਾਰ ਡਿਗਾਇਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਦਲ ਨੇ ਸਵੇਰੇ ਰਾਜਬਾਗ ਥਾਣਾ ਖੇਤਰ ਦੇ ਅਧੀਨ ਤੱਲੀ ਹਰੀਆ ਚੱਕ ਇਲਾਕੇ ’ਚ ਸਰਹੱਦ ਵਾਲੇ ਪਾਸੇ ਤੋਂ ਆ ਰਹੇ ਇਕ ਡਰੋਨ ਦੀ ਗਤੀਵਿਧੀ ਵੇਖੀ ਅਤੇ ਉਸ ’ਤੇ ਗੋਲੀਬਾਰੀ ਕੀਤੀ। 

ਪੁਲਸ ਮੁਤਾਬਕ ਜ਼ਮੀਨ ਤੋਂ ਦਾਗੀ ਗਈ ਗੋਲੀ ਲੱਗਣ ਮਗਰੋਂ ਡਰੋਨ ਹੇਠਾਂ ਡਿੱਗ ਗਿਆ। ਬੁਲਾਰੇ ਨੇ ਕਿਹਾ ਕਿ ਡਰੋਨ ਨਾਲ ਇਕ ਪੇਲੋਡ ਜੁੜਿਆ ਹੋਇਆ ਹੈ, ਜਿਸ ਦੀ ਫਿਲਹਾਲ ਬੰਬ ਰੋਕੂ ਦਸਤੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਕਤ ਇਲਾਕੇ 'ਚ ਦੇਖੀ ਗਈ ਡਰੋਨ ਗਤੀਵਿਧੀ ਦੇ ਆਧਾਰ 'ਤੇ ਪੁਲਸ ਦੀ ਇਕ ਸਰਚ ਟੀਮ ਰੋਜ਼ਾਨਾ ਸਵੇਰੇ ਆਮ ਇਲਾਕੇ ਦਾ ਦੌਰਾ ਕਰਦੀ ਹੈ ਅਤੇ ਅੱਜ ਉਨ੍ਹਾਂ ਨੇ ਡਰੋਨ ਦੀ ਗਤੀਵਿਧੀ ਨੂੰ ਵੇਖਿਆ ਅਤੇ ਚੌਕਸ ਹੋ ਗਏ।

ਜੰਮੂ-ਕਸ਼ਮੀਰ ਪੁਲਸ ਨੇ ਕਿਹਾ, "ਅੱਜ ਸਵੇਰੇ ਸਰਚ ਟੀਮ ਨੇ ਸਰਹੱਦ ਵਾਲੇ ਪਾਸਿਓਂ ਇਕ ਡਰੋਨ ਨੂੰ ਆਉਂਦੇ ਦੇਖਿਆ ਅਤੇ ਇਸ 'ਤੇ ਗੋਲੀਬਾਰੀ ਕੀਤੀ। ਇਸ ਦੇ ਨਾਲ ਇਕ ਪੇਲੋਡ ਅਟੈਚਮੈਂਟ ਹੈ, ਜਿਸ ਦੀ ਬੰਬ ਰੋਕੂ ਦਸਤੇ ਵਲੋਂ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News