ਜੰਮੂ ਕਸ਼ਮੀਰ ਪੁਲਸ ਨੇ ‘ਪੈਡਲ ਫਾਰ ਪੀਸ’ ਸਾਈਕਲਿੰਗ ਪ੍ਰੋਗਰਾਮ ਦਾ ਕੀਤਾ ਆਯੋਜਨ
Monday, Sep 20, 2021 - 01:29 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਖੇਡ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਅਤੇ ਨੌਜਵਾਨਾਂ ਨੂੰ ਡਰੱਗ ਤੇ ਹੋਰ ਅਸਮਾਜਿਕ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਐਤਵਾਰ ਸਵੇਰੇ ਸ਼੍ਰੀਨਗਰ ’ਚ ਸਾਈਕਲ ਰੇਸ ਦਾ ਆਯੋਜਨ ਕੀਤਾ। ਜੰਮੂ ਕਸ਼ਮੀਰ ਪੁਲਸ ਵਲੋਂ ਹਰ ਸਾਲ ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦਿਲਬਾਗ ਸਿੰਘ ਨੇ ਕਿਹਾ,‘‘ਸ਼੍ਰੀਨਗਰ ’ਚ ‘ਪੈਡਲ ਫਾਰ ਪੀਸ’ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਇਸ ਆਯੋਜਨ ’ਚ ਸਾਰੇ ਉਮਰ ਦੇ ਲੋਕ ਹਿੱਸਾ ਲੈਂਦੇ ਹਨ ਅਤੇ ਮੇਰਾ ਮੰਨਣਾ ਹੈ ਕਿ ਖੇਡ ਨਾਲ ਸੰਬੰਧਤ ਪ੍ਰੋਗਰਾਮ ਨਾ ਸਿਰਫ਼ ਸਿਹਤ ਲਈ ਫਾਇਦੇਮੰਦ ਹਨ ਸਗੋਂ ਭਾਈਚਾਰੇ ਨੂੰ ਵੀ ਉਤਸ਼ਾਹ ਦਿੰਦੇ ਹਨ।’’ ਉਨ੍ਹਾਂ ਕਿਹਾ,‘‘ਇਕ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ, ਜਿਸ ਨੂੰ ਬੱਚਿਆਂ ਲਈ ਹਮਦਰਦੀ ਪੁਰਸਕਾਰ ਨਾਲ 7 ਵੱਖ-ਵੱਖ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ।’’
ਇਹ ਵੀ ਪੜ੍ਹੋ : ਅਨਿਲ ਵਿਜ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ’ਤੇ ਕੱਸਿਆ ਤੰਜ, ਆਖ਼ੀ ਇਹ ਗੱਲ
ਇਸ ਦੌੜ ਦਾ ਮਕਸਦ ਕਸ਼ਮੀਰ ’ਚ ਨੌਜਵਾਨਾਂ ਵਿਚਾਲੇ ਸਾਈਕਲਿੰਗ ਨੂੰ ਉਤਸ਼ਾਹ ਦੇਣਾ ਹੈ ਤਾਂ ਕਿ ਉਹ ਸਰੀਰਕ ਫਿਟਨੈੱਸ ਨੂੰ ਉਤਸ਼ਾਹ ਦੇਣ ਲਈ ਸਾਈਕਲ ਚਲਾ ਸਕਣ। ਦੌੜ ਦੇ ਭਾਗੀਦਾਰ ਉਮਰ ਰਾਸ਼ਿਦ,‘‘ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇ ਤਾਂ ਕਿ ਨੌਜਵਾਨ ਡਰੱਗ ਅਤੇ ਬੁਰੀ ਗਤੀਵਿਧੀਆਂ ਤੋਂ ਦੂਰ ਰਹਿਣ। ਮੈਂ ਇਸ ਪ੍ਰੋਗਰਾਮ ਦੇ ਆਯੋਜਨ ਲਈ ਜੰਮੂ ਕਸ਼ਮੀਰ ਪੁਲਸ ਵਿਭਾਗ ’ਚ ਅਸਲ ’ਚ ਆਭਾਰੀ ਹਾਂ।’’
ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ’ਤੇ ਅਨਿਲ ਵਿਜ ਨੇ ਕਹੀ ਵੱਡੀ ਗੱਲ, ਨਵਜੋਤ ਸਿੱਧੂ ਨੂੰ ਦੱਸਿਆ ਇਸ ਦਾ ਜ਼ਿੰਮੇਵਾਰ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ