ਜੰਮੂ-ਕਸ਼ਮੀਰ ''ਚ ਜੈਵਿਕ ਸਬਜ਼ੀਆਂ ਉਗਾਉਣ ਲਈ ਸਰਕਾਰ ਨੇ ਸ਼ੁਰੂ ਕੀਤੀ ਇਹ ਖ਼ਾਸ ਤਕਨੀਕ

10/07/2020 1:58:02 PM

ਸ਼੍ਰੀਨਗਰ (ਜੰਮੂ-ਕਸ਼ਮੀਰ)- ਕੇਂਦਰ ਸਰਕਾਰ ਕਸ਼ਮੀਰ 'ਚ ਜੈਵਿਕ ਸਬਜ਼ੀਆਂ ਦਾ ਉਤਪਾਦਨ ਕਰਨ, ਕਿਸਾਨਾਂ ਨੂੰ ਸਿੱਖਿਅਤ ਕਰਨ ਅਤੇ ਗੁਣਵੱਤਾ ਅਤੇ ਲਾਗਤ ਪ੍ਰਭਾਵੀ ਉਪਜ ਪੈਦਾ ਕਰਨ ਲਈ ਵਰਮੀਕੰਪੋਸਟ ਸੰਸਕ੍ਰਿਤੀ ਨੂੰ ਮੁੜ ਜਿਊਂਦੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਸ਼ੇਰ-ਏ-ਕਸ਼ਮੀਰ ਖੇਤੀਬਾੜੀ ਵਿਗਿਆਨ ਅਤੇ ਤਕਨਾਲੋਜੀ (SKUAST) ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਰਿਜਵਾਨ ਨੇ ਕਿਹਾ,''ਇਨ੍ਹਾਂ ਘੱਟ ਲਾਗਤ ਵਾਲੀ ਵਰਮੀਕੰਪੋਸਟ ਇਕਾਈਆਂ ਦੀ ਮਦਦ ਨਾਲ, ਕਿਸਾਨ ਇਸ ਪ੍ਰਣਾਲੀ ਨੂੰ ਖੇਤੀਬਾੜੀ ਜ਼ਮੀਨ 'ਚ ਅਪਣਾ ਸਕਦੇ ਹਨ ਅਤੇ ਚੰਗੀ ਮਾਤਰਾ 'ਚ ਜੈਵਿਕ ਸਬਜ਼ੀਆਂ ਦਾ ਉਤਪਾਦਨ ਕਰ ਸਕਦੇ ਹਨ, ਜੋ ਸਮੇਂ ਦੀ ਜ਼ਰੂਰਤ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕੀਟਨਾਸ਼ਕ ਸਾਡੀ ਸਿਹਤ ਲਈ ਹਾਨੀਕਾਰਕ ਹਨ।'' ਡਾ. ਰਿਜਵਾਨ ਨੇ ਕਿਹਾ ਕਿ ਇੱਥੇ ਤੱਕ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਵੀ ਕਿਸਾਨਾਂ ਨੂੰ ਜੈਵਿਕ ਸਬਜ਼ੀਆਂ ਦੀ ਖੇਤੀ 'ਤੇ ਧਿਆਨ ਕੇਂਦਰਿਤ ਕਰਨ ਦੀ ਸਿਫ਼ਾਰਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਗਿਆਨੀ ਵਰਮੀਕੰਪੋਸਟ ਸੰਸਕ੍ਰਿਤ ਦੇ ਮਹੱਤਵ ਅਤੇ ਲਾਭਾਂ ਬਾਰੇ ਕਿਸਾਨਾਂ ਦਰਮਿਆਨ ਜਾਗਰੂਕਤਾ ਫੈਲਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਸਥਾਨਕ ਕਿਸਾਨ ਨਿਸਾਰ ਅਹਿਮਦ ਨੇ ਵਰਮੀਕੰਪੋਸਟ ਦੀ ਵਰਤੋਂ ਕਰ ਕੇ ਸਬਜ਼ੀਆਂ ਦੇ ਉਤਪਾਦਨ ਦੇ ਤਰੀਕਿਆਂ 'ਤੇ ਸਿਖਲਾਈ ਲਈ ਯੂਨੀਵਰਸਿਟੀ ਦੇ ਕਰਮੀਆਂ ਦੀ ਸ਼ਲਾਘਾ ਕੀਤੀ।

ਇਕ ਸਥਾਨਕ ਕਿਸਾਨ ਅਹਿਮਦ,''ਵਰਮੀਕੰਪੋਸਟ ਦੀ ਵਰਤੋਂ ਕਰਨ ਨਾਲੋਂ ਬਿਹਤਰ ਗੁਣਵੱਤਾ ਵਾਲੀਆਂ ਸਬਜ਼ੀਆਂ ਦਾ ਉਤਪਾਦਨ ਕੀਤਾ ਜਾਂਦਾ ਹੈ। ਇੱਥੋਂ ਦੇ ਸਾਰੇ ਕਰਮੀ ਸਾਡੀ ਮਦਦ ਕਰ ਰਹੇ ਹਨ। ਉਹ ਸਾਨੂੰ ਤਕਨੀਕੀ ਵਿਗਿਆਨ ਵੀ ਦਿੰਦੇ ਹਨ। ਇਹ ਚੰਗੀ ਤਰ੍ਹਾਂ ਨਾਲ ਧਿਆਨ ਰਹੇ ਕਿ ਵਰਮੀਕੰਪੋਸਟ ਤੋਂ ਉਤਪਾਦਤ ਸਬਜ਼ੀ ਕਿਤੇ ਬਿਹਤਰ ਗੁਣਵੱਤਾ ਦੀ ਹੈ ਅਤੇ ਸਾਡੀ ਸਿਹਤ ਲਈ ਵੀ ਚੰਗੀ ਹੈ।''


DIsha

Content Editor

Related News