ਨਗਰੋਟਾ ਅੱਤਵਾਦੀ ਹਮਲੇ ''ਤੇ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੇ ਸਾਧੀ ਚੁੱਪੀ

11/21/2020 5:48:41 PM

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਚੋਣਾਂ ਤੋਂ ਪਹਿਲਾਂ ਸੁਰੱਖਿਆ ਦਸਤਿਆਂ ਨੇ ਨਗਰੋਟਾ 'ਚ 4 ਅੱਤਵਾਦੀਆਂ ਨੂੰ ਢੇਰ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ। ਇਹ ਚਾਰੇ ਪਾਕਿਸਤਾਨ ਸਮਰਥਿਤ ਜੈਸ਼ ਦੇ ਅੱਤਵਾਦੀ ਸਨ ਪਰ ਇੰਨੀ ਵੱਡੀ ਸਫ਼ਲਤਾ ਤੋਂ ਬਾਅਦ ਕਸ਼ਮੀਰ ਦੇ ਵੱਖਵਾਦੀ ਨੇਤਾ ਇਸ 'ਤੇ ਕੁਝ ਨਹੀਂ ਬੋਲ ਰਹੇ ਹਨ। ਪੀ.ਡੀ.ਪੀ. ਅਤੇ ਨੈਸ਼ਨਲ ਕਾਨਫਰੰਸ ਨੇ ਇਸ ਸੰਦਰਭ 'ਚ ਕੁਝ ਵੀ ਨਹੀਂ ਕਿਹਾ ਹੈ, ਜਦੋਂ ਕਿ ਗੁਪਕਾਰ ਗਠਜੋੜ ਵੀ ਡੀ.ਡੀ.ਸੀ. ਚੋਣਾਂ 'ਚ ਹਿੱਸਾ ਲੈ ਰਿਹਾ ਹੈ।

ਇਹ ਵੀ ਪੜ੍ਹੋ : ਨਗਰੋਟਾ ਸਾਜਿਸ਼ 'ਤੇ PM ਮੋਦੀ ਨੇ ਕੀਤੀ ਉੱਚ ਪੱਧਰੀ ਬੈਠਕ, 26/11 ਵਰਗੇ ਵੱਡੇ ਹਮਲੇ ਦੀ ਫਿਰਾਕ 'ਚ ਸਨ ਅੱਤਵਾਦੀ

ਪੀ.ਐੱਮ. ਮੋਦੀ ਨੇ ਸ਼ੁੱਕਰਵਾਰ ਨੂੰ ਸੁਰੱਖਿਆ ਦਸਤਿਆਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਜਿੱਤ ਦਿਵਾਉਣ ਲਈ ਇਹ ਸੁਰੱਖਿਆ ਦਸਤਿਆਂ ਵਲੋਂ ਵੱਡੀ ਕਾਮਯਾਬੀ ਹੈ ਅਤੇ ਉਹ ਵਧਾਈ ਦੇ ਪਾਤਰ ਹਨ। ਦੱਸਣਯੋਗ ਹੈ ਕਿ ਨਗਰੋਟਾ 'ਚ ਮਾਰੇ ਗਏ ਚਾਰੇ ਅੱਤਵਾਦੀ ਹਥਿਆਰ ਲੈ ਕੇ ਕਸ਼ਮੀਰ ਜਾ ਰਹੇ ਸਨ। ਸੁਰੱਖਿਆ ਦਸਤਿਆਂ ਨੇ ਖ਼ੁਫੀਆ ਸੂਚਨਾ ਮਿਲਣ ਤੋਂ ਬਾਅਦ ਟੋਲ ਪਲਾਜ਼ਾ ਕੋਲ ਇਕ ਨਾਕਾ ਲਗਾਇਆ ਸੀ। ਇੱਥੋਂ ਹੀ ਅੱਤਵਾਦ ਦੌੜਨ ਦੀ ਕੋਸ਼ਿਸ਼ 'ਚ ਸਨ। ਸਵੇਰੇ 5 ਵਜੇ ਗੱਡੀਆਂ ਦੀ ਚੈਕਿੰਗ ਦੌਰਾਨ ਅੱਤਵਾਦੀਆਂ ਦੇ ਇਕ ਗਰੁੱਪ ਨੇ ਫ਼ੌਜ 'ਤੇ ਗੋਲੀਬਾਰੀ ਕੀਤੀ ਅਤੇ ਇਸ ਮਗਰੋਂ ਦੋਹਾਂ ਪਾਸਿਓਂ ਗੋਲੀਬਾਰੀ ਹੋਈ। ਇਸ ਦੌਰਾਨ 4 ਅੱਤਵਾਦੀ ਮਾਰੇ ਗਏ।

ਇਹ ਵੀ ਪੜ੍ਹੋ : ਦਰੋਗਾ ਨੇ ਵਾਪਸ ਕੀਤੇ ਦਾਜ 'ਚ ਮਿਲੇ 11 ਲੱਖ, ਲਾੜਾ ਬੋਲਿਆ- 'ਪੜ੍ਹੀ-ਲਿਖੀ ਪਤਨੀ ਹੀ ਅਸਲੀ ਦਾਜ'


DIsha

Content Editor

Related News