ਵਿਧਾਇਕ ਦੇ ਘਰੋਂ 8 ਰਾਈਫਲਾਂ ਤੇ 1 ਪਿਸਤੌਲ ਲੈ ਕੇ ਪੁਲਸ ਕਰਮਚਾਰੀ ਫਰਾਰ
Saturday, Sep 29, 2018 - 01:26 AM (IST)

ਸ਼੍ਰੀਨਗਰ (ਮਜੀਦ)— ਇਥੋਂ ਦੇ ਜਵਾਹਰ ਨਗਰ ਇਲਾਕੇ 'ਚ ਪੀ. ਡੀ. ਪੀ. ਦੇ ਵਿਧਾਇਕ ਦੇ ਘਰੋਂ ਸੁਰੱਖਿਆ ਲਈ ਤਾਇਨਾਤ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ. ਪੀ. ਓ.) ਸ਼ੁੱਕਰਵਾਰ ਰਾਤ ਸਹਿਯੋਗੀਆਂ ਦੇ 9 ਹਥਿਆਰ ਲੈ ਕੇ ਫਰਾਰ ਹੋ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਇਲਾਕੇ 'ਚ ਜੇ-11 ਸਰਕਾਰੀ ਕੁਆਰਟਰ ਦੇ ਗਾਰਡ ਰੂਮ 'ਚੋਂ 8 ਰਾਈਫਲਾਂ ਤੇ 1 ਪਿਸਤੌਲ ਲੈ ਕੇ ਐੱਸ. ਪੀ. ਓ. ਆਦਿਲ ਸ਼ੇਖ ਫਰਾਰ ਹੋ ਗਿਆ। ਉਕਤ ਕੁਆਰਟਰ ਵਿਧਾਇਕ ਵਚੀ ਏਜਾਜ਼ ਮੀਰ ਦਾ ਹੈ, ਜਿਥੋਂ ਐੱਸ. ਪੀ. ਓ. ਨੇ ਹਥਿਆਰ ਚੋਰੀ ਕੀਤੇ। ਇਸ ਸਬੰਧੀ ਮਾਮਲਾ ਦਰਜ ਕਰਨ ਤੋਂ ਇਲਾਵਾ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ।