ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਆਜ਼ਾਦੀ ਦਿਵਸ ਦੇ ਮੁੱਖ ਸਮਾਰੋਹ ਦੀ ਕਰਨਗੇ ਪ੍ਰਧਾਨਗੀ
Wednesday, Aug 11, 2021 - 06:04 PM (IST)
ਸ਼੍ਰੀਨਗਰ- ਉੱਪ ਰਾਜਪਾਲ ਮਨੋਜ ਸਿਨਹਾ ਜੰਮੂ ਕਸ਼ਮੀਰ 'ਚ ਆਜ਼ਾਦੀ ਦਿਵਸ ਦੇ ਮੁੱਖ ਸਮਾਰੋਹ ਦੀ ਪ੍ਰਧਾਨਗੀ ਕਰਨਗੇ, ਜਦੋਂ ਕਿ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਦੇ ਪ੍ਰਧਾਨ ਆਪਣੇ-ਆਪਣੇ ਜ਼ਿਲ੍ਹਿਆਂ 'ਚ ਮੁੱਖ ਮਹਿਮਾਨ ਹੋਣਗੇ। ਆਮ ਪ੍ਰਸ਼ਾਸਨ ਵਿਭਾਗ ਵਲੋਂ ਜਾਰੀ ਇਕ ਆਦੇਸ਼ ਅਨੁਸਾਰ ਉੱਪ ਰਾਜਪਾਲ ਉੱਥੇ ਸ਼ੇਰ-ਏ-ਕਸ਼ਮੀਰ ਕ੍ਰਿਕੇਟ ਸਟੇਡੀਅਮ 'ਚ ਹੋਣ ਵਾਲੇ ਆਜ਼ਾਦੀ ਦਿਵਸ ਦੇ ਮੁੱਖ ਸਮਾਰੋਹ ਦੀ ਪ੍ਰਧਾਨਗੀ ਕਰਨਗੇ।
ਉੱਪ ਰਾਜਪਾਲ ਦੇ ਸਲਾਹਕਾਰ ਆਰ.ਆਰ. ਭਟਨਾਗਰ ਜੰਮੂ ਦੇ ਐੱਮ.ਏ. ਸਟੇਡੀਅਮ 'ਚ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਜੰਮੂ, ਸ਼੍ਰੀਨਗਰ ਦੇ ਮਹਾਪੌਰ ਅਤੇ ਡੀ.ਡੀ.ਸੀ. ਪ੍ਰਧਾਨ ਆਪਣੇ-ਆਪਣੇ ਸ਼ਹਿਰਾਂ 'ਚ ਮੁੱਖ ਸਮਾਰੋਹ 'ਚ ਸ਼ਾਮਲ ਹੋਣਗੇ। ਡੀ.ਡੀ.ਸੀ. ਪ੍ਰਧਾਨ ਆਪਣੇ-ਆਪਣੇ ਜ਼ਿਲ੍ਹਿਆਂ ਦੀ ਪ੍ਰਧਾਨਗੀ ਕਰਨਗੇ ਅਤੇ ਮਾਰਚ ਪਾਸਟ ਦੀ ਸਲਾਮੀ ਲੈਣਗੇ। ਬਲਾਕ ਵਿਕਾਸ ਪ੍ਰੀਸ਼ਦ (ਬੀ.ਡੀ.ਸੀ.) ਦੇ ਪ੍ਰਧਾਨ ਆਪਣੇ-ਆਪਣੇ ਬਲਾਕਾਂ 'ਚ ਸਮਾਰੋਹ ਦੀ ਪ੍ਰਧਾਨਗੀ ਕਰਨਗੇ, ਜਦੋਂ ਕਿ ਨਗਰਪਾਲਿਕਾ ਕਮੇਟੀਆਂ ਅਤੇ ਪ੍ਰੀਸ਼ਦਾਂ ਦੇ ਪ੍ਰਧਾਨ ਆਪਣੇ-ਆਪਣੇ ਖੇਤਰਾਂ 'ਚ ਸਮਾਰੋਹ ਦੀ ਪ੍ਰਧਾਨਗੀ ਕਰਨਗੇ।