ਜੀ-20 ਸੰਮੇਲਨ ''ਚ ਮਨੋਜ ਸਿਨਹਾ ਬੋਲੇ- ਜੰਮੂ-ਕਸ਼ਮੀਰ ਇਕ ਨਵੇਂ ਯੁੱਗ ਦਾ ਗਵਾਹ ਬਣ ਰਿਹੈ

05/23/2023 4:35:48 PM

ਸ਼੍ਰੀਨਗਰ- ਉਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਜੀ-20 ਦੇ ਤੀਜੇ ਸੈਰ-ਸਪਾਟਾ ਕਾਰਜ ਸਮੂਹ (Tourism Working Group) ਦੀ ਬੈਠਕ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਇਕ ਨਵੇਂ ਯੁੱਗ ਦਾ ਗਵਾਹ ਬਣ ਰਿਹਾ ਹੈ। ਜੀ-20 ਸੰਮੇਲਨ ਨੇ ਵਿਕਾਸ ਅਤੇ ਸ਼ਾਂਤੀ ਦੀਆਂ ਅਸੀਮ ਸੰਭਾਵਨਾਵਾਂ ਦੇ ਦੁਆਰ ਖੋਲ੍ਹ ਦਿੱਤੇ ਹਨ। ਸਿਨਹਾ ਨੇ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਗਵਾਈ ਵਿਚ ਜੰਮੂ-ਕਸ਼ਮੀਰ ਇਕ ਨਵੇਂ ਯੁੱਗ ਦਾ ਗਵਾਹ ਬਣ ਰਿਹਾ ਹੈ। 

ਇਹ ਵੀ ਪੜ੍ਹੋ- G-20: ਕਸ਼ਮੀਰ ਪਹੁੰਚੇ 60 ਵਿਦੇਸ਼ੀ ਵਫ਼ਦ ਦਾ ਹੋਇਆ ਨਿੱਘਾ ਸਵਾਗਤ, ਚੱਪੇ-ਚੱਪੇ 'ਤੇ ਸੁਰੱਖਿਆ ਸਖ਼ਤ

ਸਿਨਹਾ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਨਤਾ ਨੂੰ ਮਜ਼ਬੂਤ ਬਣਾਉਣ ਵਾਲੇ ਵਿਕਾਸ ਪ੍ਰਾਜੈਕਟਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਭਾਵੀ ਪ੍ਰਸ਼ਾਸਨ ਜ਼ਰੀਏ ਅੱਤਵਾਦੀ ਇਕੋ-ਸਿਸਟਮ ਨੂੰ ਵੱਖ ਕਰ ਦਿੱਤਾ, ਜੋ ਸਰਹੱਦ ਪਾਰੋਂ ਸਮਰਥਨ ਨਾਲ ਵਧਿਆ। ਹੁਣ ਇੱਥੋਂ ਤੱਕ ਕਿ ਵਿਦੇਸ਼ੀ ਨਿਵੇਸ਼ ਵੀ ਜੰਮੂ-ਕਸ਼ਮੀਰ ਵਿਚ ਆ ਰਹੇ ਹਨ, ਲੋਕ ਬਿਹਤਰ ਸਮੇਂ ਵੱਲ ਉਤਸੁਕਤਾ ਨਾਲ ਵੇਖ ਰਹੇ ਹਨ। 

ਉਪ ਰਾਜਪਾਲ ਨੇ ਜੰਮੂ-ਕਸ਼ਮੀਰ ਦੇ ਬਦਲਾਅ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਜ਼ਮੀਨੀ ਲੋਕਤੰਤਰ ਮਜ਼ਬੂਤ ਹੋਇਆ ਹੈ। ਨਵੇਂ ਉਦਯੋਗ ਆ ਰਹੇ ਹਨ, ਖੇਤੀ ਦਾ ਤੇਜ਼ੀ ਨਾਲ ਵਿਕਾਸ ਸਾਡੇ ਪਿੰਡਾਂ ਨੂੰ ਖ਼ੁਸ਼ਹਾਲ ਬਣਾ ਰਿਹਾ ਹੈ। ਉੱਚ ਸਿੱਖਿਆ ਵਿਚ ਨਵੀਆਂ ਸੰਸਥਾਵਾਂ ਖੁੱਲ੍ਹ ਰਹੀਆਂ ਹਨ। ਨੌਜਵਾਨਾਂ ਨੂੰ ਉਦਯੋਗ ਤਕਨਾਲੋਜੀਆਂ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਬੁਨਿਆਦੀ ਚਾਂਚੇ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਤਕਨਾਲੋਜੀ 'ਤੇ ਸਾਡਾ ਜ਼ੋਰ ਜੰਮੂ-ਕਸ਼ਮੀਰ ਨੂੰ ਇਕ ਡਿਜੀਟਲ ਸਮਾਜ ਆਧਾਰਿਤ ਸੂਬੇ ਵਿਚ ਬਦਲ ਰਿਹਾ ਹੈ। ਦੁਨੀਆ ਵੇਖ ਸਕਦੀ ਹੈ ਕਿ ਪੂਰਾ ਸਮਾਜ, ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਆਪਣੇ ਅਤੇ ਦੇਸ਼ ਲਈ ਇਕ ਸੁਨਹਿਰੀ ਭਵਿੱਖ ਦੀ ਕਹਾਣੀ ਲਿਖ ਰਹੀ ਹੈ। ਜੰਮੂ-ਕਸ਼ਮੀਰ ਵਿਚ ਜਿਸ ਰਫ਼ਤਾਰ ਅਤੇ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਉਹ ਹੈਰਾਨੀਜਨਕ ਹੈ।

ਇਹ ਵੀ ਪੜ੍ਹੋ- ਅੰਬਾਲਾ 'ਚ ਟਰੱਕ ਦੀ ਸਵਾਰੀ ਕਰਦੇ ਦਿਸੇ ਰਾਹੁਲ ਗਾਂਧੀ, ਡਰਾਈਵਰਾਂ ਦੀਆਂ ਸੁਣੀਆਂ ਸਮੱਸਿਆਵਾਂ


Tanu

Content Editor

Related News