ਸਰਕਾਰ ਨੇ ਭੇਡ-ਬੱਕਰੀਆਂ ਦੀਆਂ ਇਕਾਈਆਂ ਦੀ ਸਥਾਪਨਾ ਲਈ ਸ਼ੁਰੂ ਕੀਤੀ ਇਹ ਯੋਜਨਾ
Thursday, Sep 24, 2020 - 03:54 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਭੇਡਾਂ ਅਤੇ ਬੱਕਰੀਆਂ ਦਿਆਂ ਇਕਾਈਆਂ ਦੀ ਸਥਾਪਨਾ ਨੂੰ ਹੱਲਾ-ਸ਼ੇਰੀ ਦੇ ਰਹੀ ਹੈ। ਇਸ ਲਈ ਏਕੀਕ੍ਰਿਤ ਭੇਡ ਵਿਕਾਸ (ਆਈ. ਐੱਸ. ਡੀ.) ਯੋਜਨਾ 2020-21 ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਇਕਾਈਆਂ ਦੀ ਸਥਾਪਨਾ ਲਈ ਕੈਪੇਕਸ (CAPEX) ਤਹਿਤ 10 ਕਰੋੜ ਰੁਪਏ ਦੀ ਸਮਰਪਿਤ ਵੰਡ ਦਾ ਰਸਮੀ ਐਲਾਨ ਕੀਤਾ ਗਿਆ ਹੈ। ਏਕੀਕ੍ਰਿਤ ਭੇਡ ਵਿਕਾਸ ਯੋਜਨਾ ਸਰਕਾਰ ਦੀ ਇਕ ਨਵੀਨਤਮ ਪਹਿਲ ਹੈ, ਜੋ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਕੇਂਦਰ ਦੀਆਂ ਨਵੀਆਂ ਯੋਜਨਾਵਾਂ ਦੇ ਪੂਰਕ ਹੋਵੇਗੀ।
ਭੇਡ ਅਤੇ ਪਸ਼ੂ ਪਾਲਣ ਮਹਿਕਮੇ ਦੇ ਮੁਖੀ ਨਵੀਨ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭੇਡ-ਬਕਰੀਆਂ ਜੰਮੂ-ਕਸ਼ਮੀਰ ਦੀ ਯੂ. ਐੱਸ. ਪੀ. ਹੈ, ਜੋ ਕਸ਼ਮੀਰ ਮੈਰੀਨੋ ਅਤੇ ਹੋਰ ਭੇਡਾਂ ਲਈ ਪੂਰੇ ਦੇਸ਼ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਮਟਨ ਅਤੇ ਸ਼ੈਵਨ ਦਾ ਮੁੱਖ ਖਪਤਕਾਰ ਹਨ ਅਤੇ ਇਸ ਲਈ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਦਰਾਮਦਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਲੱਗਭਗ ਅੱਧੀ ਮੰਗ ਦਰਾਮਦ ਭੇਡ-ਬਕਰੀਆਂ ਜ਼ਰੀਏ ਪੂਰੀ ਕੀਤੀ ਜਾਂਦੀ ਹੈ। ਇਕ ਹਜ਼ਾਰ ਕਰੋੜ ਸਲਾਨਾ ਗੁਆਂਢੀ ਸੂਬਿਆਂ ਤੋਂ ਦਰਾਮਦਗੀ ਕੀਤੀ ਜਾਂਦੀ ਹੈ।
ਨਵੀਨ ਚੌਧਰੀ ਨੇ ਕਿਹਾ ਕਿ ਹਾਲਾਂਕਿ ਜੰਮੂ-ਕਸ਼ਮੀਰ ਵਿਚ ਭੇਡ ਅਤੇ ਬੱਕਰੀਆਂ ਦੀ ਖੇਤੀ ਲਈ ਇਕ ਵਿਸ਼ਾਲ ਸਮਰੱਥਾ ਅਤੇ ਅਨੁਕੂਲ ਵਾਤਾਵਰਣ ਹੈ। ਮਟਨ ਦੀ ਮੰਗ ਅਤੇ ਸਪਲਾਈ ਦਰਮਿਆਨ ਅਜੇ ਵੀ ਇਕ ਵੱਡਾ ਪਾੜਾ ਹੈ। ਇਸ ਲਈ ਜੰਮੂ-ਕਸ਼ਮੀਰ ਸਰਕਾਰ ਨੇ ਖੇਤੀ-ਜਲਵਾਯੂ ਸਮਰੱਥਾ ਦੇ ਨਾਲ ਹੀ ਏਕੀਕ੍ਰਿਤ ਭੇਡ ਵਿਕਾਸ ਯੋਜਨਾ ਸ਼ੁਰੂ ਕੀਤੀ ਹੈ।