ਜੰਮੂ : ਦੋ ਪੁਲਸ ਅਧਿਕਾਰੀਆਂ ਨੇ ਮਾਊਂਟ ਐਵਰੈਸਟ ਨੂੰ ਕੀਤਾ ਫਤਿਹ, ਰਾਜਪਾਲ ਨੇ ਦਿੱਤੀ ਵਧਾਈ

05/21/2019 4:52:31 PM

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਮੰਗਲਵਾਰ ਨੂੰ ਉਨ੍ਹਾਂ ਦੋ ਪੁਲਸ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ, ਜੋ ਮਾਊਂਟ ਐਵਰੈਸਟ ਫਤਿਹ ਕਰਨ ਵਾਲੀ 11 ਮੈਂਬਰੀ ਟੀਮ ਦਾ ਹਿੱਸਾ ਸਨ। ਕਾਂਸਟੇਬਲ ਨਜ਼ੀਰ ਅਹਿਮਦ ਅਤੇ ਕਾਂਸਟੇਬਲ ਫਲੈਲ ਸਿੰਘ ਅਖਿਲ ਭਾਰਤੀ ਪੁਲਸ ਖੇਡ ਕੰਟਰੋਲ ਬੋਰਡ ਦਾ ਹਿੱਸਾ ਸਨ, ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਫਤਿਹ ਕੀਤਾ ਹੈ।

PunjabKesari
ਰਾਜਪਾਲ ਦੇ ਸਲਾਹਕਾਰ ਕੇ. ਵਿਜੇ ਕੁਮਾਰ, ਮੁੱਖ ਸਕੱਤਰ ਬੀ. ਵੀ. ਆਰ, ਸੁਬਰਮਣੀਅਮ ਅਤੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਵੀ ਅਧਿਕਾਰੀਆਂ ਨੂੰ ਵਧਾਈ ਦਿੱਤੀ। ਜੰਮੂ-ਕਸ਼ਮੀਰ ਪੁਲਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਅਹਿਮਦ ਅਤੇ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ''ਸਾਨੂੰ ਤੁਹਾਡੇ 'ਤੇ ਮਾਣ ਹੈ।''


Tanu

Content Editor

Related News