ਹੌਂਸਲੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ; ‘ਆਇਸ਼ਾ’ ਨੇ ਮਾਪਿਆਂ ਦਾ ਵਧਾਇਆ ਮਾਣ, 12ਵੀਂ ’ਚੋਂ ਹਾਸਲ ਕੀਤੇ 98 ਫ਼ੀਸਦੀ ਨੰਬਰ

Sunday, Jul 11, 2021 - 01:46 PM (IST)

ਰਾਜੌਰੀ— ਜੰਮੂ-ਕਸ਼ਮੀਰ ਦੇ ਰਾਜੌਰੀ ਦੀ ਰਹਿਣ ਵਾਲੀ ਇਕ ਵਿਦਿਆਰਥਣ ਨੇ 12ਵੀਂ ਜਮਾਤ ’ਚੋਂ ਚੰਗੇ ਨੰਬਰ ਲੈ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਵਿਦਿਆਰਥਣ ਨੇ ਸਾਰੀਆਂ ਮੁਸ਼ਕਲਾਂ ਨੂੰ ਹਰਾ ਕੇ ਜੰਮੂ-ਕਸ਼ਮੀਰ ਰਾਜ ਸਕੂਲ ਸਿੱਖਿਆ ਬੋਰਡ ਪ੍ਰੀਖਿਆ 2021 ’ਚ 98.06 ਫ਼ੀਸਦੀ ਨੰਬਰ ਲੈ ਕੇ ਜ਼ਿਲ੍ਹੇ ’ਚ ਤੀਜਾ ਸਥਾਨ ਹਾਸਲ ਕੀਤਾ ਹੈ। ਆਇਸ਼ਾ ਬੀਬੀ ਦੇ ਮਾਤਾ-ਪਿਤਾ ਨੇ ਆਪਣੀ ਧੀ ਦੀ ਸਫ਼ਲਤਾ ਦਾ ਸਿਹਰਾ ਐੱਮ. ਆਈ. ਈ. ਹਾਇਰ ਸੈਕੰਡਰੀ ਸਕੂਲ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਨੇ ਸਾਡੀ ਧੀ ਨੂੰ ਮੁਫ਼ਤ ’ਚ ਕਿਤਾਬਾਂ ਪੜ੍ਹਨ ਲਈ ਦਿੱਤੀਆਂ। ਕੋਵਿਡ-19 ਦੌਰਾਨ ਲੱਗੀ ਤਾਲਾਬੰਦੀ ਦੌਰਾਨ ਉਸ ਦੀ ਪੜ੍ਹਾਈ ’ਚ ਕੋਈ ਰੁਕਾਵਟ ਨਾ ਆਵੇ, ਇਸ ਨੂੰ ਯਕੀਨੀ ਕਰਨ ਲਈ ਕਿਤਾਬਾਂ ਅਤੇ ਹੋਰ ਅਧਿਐਨ ਸਮੱਗਰੀ ਪ੍ਰਾਦਨ ਕੀਤੀ।

ਇਹ ਵੀ ਪੜ੍ਹੋ : ਦੇਸ਼ ਨਾ ਹਾਰੇ ਕੋਰੋਨਾ ਤੋਂ ਜੰਗ; ਜਾਨ ਤਲੀ ’ਤੇ ਰੱਖ ਕੇ ਟੀਕਾਕਰਨ ਲਈ ਜਾਂਦੇ ਸਿਹਤ ਕਾਮੇ, ਵੀਡੀਓ ਵਾਇਰਲ

PunjabKesari

ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਆਇਸ਼ਾ ਦੇ ਪਿਤਾ ਗੁਲਾਮ ਰਸੂਲ ਨੇ ਕਿਹਾ ਕਿ ਮੈਂ ਬਹੁਤ ਹੀ ਗਰੀਬ ਹਾਂ ਅਤੇ ਸਾਡੇ ਕੋਲ ਜ਼ਰੂਰੀ ਸਹੂਲਤਾਂ ਦੀ ਘਾਟ ਹੈ। ਇਸ ਦੇ ਬਾਵਜੂਦ ਅਸੀਂ ਆਪਣੀ ਧੀ ਨੂੰ ਸਿੱਖਿਅਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਘੱਟ ਬਿਜਲੀ ਸਪਲਾਈ ਅਤੇ ਸਾਡੇੇ ਪਿੰਡ ਅਮਰੋਹ ’ਚ ਸਹੂਲਤਾਂ ਦੀ ਘਾਟ ਕਾਰਨ ਮੇਰੀ ਧੀ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਨਾਲ ਕਰਨ ਵਿਚ ਸਫ਼ਲ ਰਹੀ। ਤਾਲਾਬੰਦੀ ਜਦੋਂ ਲਾਗੂ ਸੀ ਤਾਂ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਚਿੰਤਤ ਸਨ। ਹਾਲਾਂਕਿ ਸਕੂਲ ਨੇ ਸਾਡੀ ਮਦਦ ਕੀਤੀ ਅਤੇ ਸਾਨੂੰ ਮੁਫ਼ਤ ਵਿਚ ਕਿਤਾਬਾਂ ਅਤੇ ਹੋਰ ਅਧਿਐਨ ਸਮੱਗਰੀ ਪ੍ਰਦਾਨ ਕੀਤੀ।

ਇਹ ਵੀ ਪੜ੍ਹੋ : ਕਿਸ਼ਤੀਆਂ ’ਤੇ ਆਈ ਬਰਾਤ, ਹੜ੍ਹ ਦੇ ਪਾਣੀ ’ਚ ਹੋਈਆਂ ਵਿਆਹ ਦੀਆਂ ਰਸਮਾਂ, ਇੰਝ ਵਿਦਾ ਹੋਈ ਲਾੜੀ

ਰਸੂਲ ਨੇ ਅੱਗੇ ਕਿਹਾ ਕਿ ਮੇਰੀ ਧੀ ਆਇਸ਼ਾ ਦੀ ਮਿਹਨਤ ਦੇ ਨਾਲ-ਨਾਲ ਸਭ ਤੋਂ ਵੱਡੀ ਮਦਦ ਇਸ ਅਕਾਦਮੀ ਵਲੋਂ ਕੀਤੀ ਜਾ ਰਹੀ ਹੈ ਕਿਉਂਕਿ ਇਹ ਆਰਥਿਕ ਰੂਪ ਤੋਂ ਕਮਜ਼ੋਰ ਵਰਗ ਦੇ ਬੱਚਿਆਂ ਤੋਂ ਫ਼ੀਸ ਨਹੀਂ ਲੈਂਦੇ ਹਨ। ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ। ਇਸ ਦਰਮਿਆਨ ਹੋਰ ਵਿਦਿਆਰਥਣਾਂ ਵੀ ਹਨ, ਜਿਨ੍ਹਾਂ ਨੇ ਪ੍ਰੀਖਿਆ ’ਚ ਚੰਗੇ ਨੰਬਰ ਹਾਸਲ ਕੀਤੇ ਹਨ। ਮੈਂ ਬਹੁਤ ਖੁਸ਼ ਹਾਂ।

ਇਹ ਵੀ ਪੜ੍ਹੋ :  ਬਾਬਾ ਬਰਫ਼ਾਨੀ ਦੇ ਆਨਲਾਈਨ ਦਰਸ਼ਨਾਂ ਦੇ ਨਾਲ ਸ਼ਿਵ ਭਗਤਾਂ ਦੇ ਘਰ ਪਹੁੰਚੇਗਾ ‘ਪ੍ਰਸਾਦ’


Tanu

Content Editor

Related News