ਜੰਮੂ ਕਸ਼ਮੀਰ ਨੇ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਲਈ ਬਣਾਈ ਕਮੇਟੀ

Wednesday, Jul 10, 2024 - 05:46 PM (IST)

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਪ੍ਰਸ਼ਾਸਨ ਨੇ 13 ਸਾਲਾਂ ਤੋਂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਲਈ 7 ਮੈਂਬਰੀ ਇਕ ਕਮੇਟੀ ਬਣਾਈ ਹੈ, ਜਿਸ ਦਾ ਟੀਚਾ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਨੂੰ ਸੌਖਾ ਬਣਾਉਣਾ ਹੈ। ਇਸ ਕਮੇਟੀ ਨੂੰ ਗੈਰ-ਕਾਨੂੰਨੀ ਸ਼ਰਨਾਰਥੀਆਂ ਦੇ ਪਿਛੋਕੜ ਅਤੇ 'ਬਾਇਓਮੈਟ੍ਰਿਕ' ਵੇਰਵੇ ਇਕੱਠੇ ਕਰਨ ਅਤੇ ਨਿਯਮਿਤ ਰੂਪ ਨਾਲ ਉਸ ਦਾ ਡਿਜੀਟਲ ਰਿਕਾਰਡ ਬਣਾਏ ਰੱਖਣ ਦਾ ਕੰਮ ਸੌਂਪਿਆ ਗਿਆ ਹੈ। ਸਰਕਾਰ ਦੇ ਪ੍ਰਧਾਨ ਸਕੱਤਰ (ਗ੍ਰਹਿ ਵਿਭਾਗ) ਚੰਦਰਕੇਰ ਭਾਰਤੀ ਨੇ ਇਕ ਆਦੇਸ਼ 'ਚ ਕਿਹਾ,''2011 ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਣੀਰ 'ਚ ਗੈਰ-ਕਾਨੂੰਨੀ ਰੂਪ ਨਾਲ ਵੱਧ ਸਮੇਂ ਤੋਂ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਲਈ ਕਮੇਟੀ ਦੇ ਮੁੜ ਗਠਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।''

ਗ੍ਰਹਿ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਇਸ ਕਮੇਟੀ ਦੇ ਪ੍ਰਧਾਨ ਹੋਣਗੇ, ਜਦੋਂ ਕਿ ਪੰਜਾਬ ਦੇ ਵਿਦੇਸ਼ੀ ਖੇਤਰੀ ਰਜਿਸਟਰੇਸ਼ਨ ਅਧਿਕਾਰੀ, ਜੰਮੂ ਅਤੇ ਸ਼੍ਰੀਨਗਰ ਦੇ ਅਪਰਾਧ ਜਾਂਚ ਵਿਭਾਗ (ਵਿਸ਼ੇਸ ਬਰਾਂਚ) ਦਫ਼ਤਰਾਂ ਦੇ ਸੰਬੰਧਤ ਅਧਿਕਾਰੀ, ਸਾਰੇ ਜ਼ਿਲ੍ਹਿਆਂ ਦੇ ਸੀਨੀਅਰ ਪੁਲਸ ਸੁਪਰਡੈਂਟ, ਪੁਲਸ ਸੁਪਰਡੈਂਟ (ਵਿਦੇਸ਼ੀ ਰਜਿਸਟਰੇਸ਼ਨ) ਅਤੇ ਐੱਨ.ਆਈ.ਸੀ. ਦੇ ਰਾਜ ਕੋਆਰਡੀਨੇਟਰ ਉਸ ਦੇ ਮੈਂਬਰ ਹੋਣਗੇ। ਸਰਕਾਰੀ ਆਦੇਸ਼ ਅਨੁਸਾਰ ਕਮੇਟੀ ਨੂੰ ਮਹੀਨਾਵਾਰ ਰਿਪੋਰਟ ਤਿਆਰ ਕਰਨੀ ਹੋਵੇਗੀ ਅਤੇ ਹਰ ਮਹੀਨੇ 5ਵੇਂ ਦਿਨ ਉਸ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਸੌਂਪਣੀ ਹੋਵੇਗੀ। ਗ੍ਰਹਿ ਵਿਭਾਗ ਨੇ ਕਮੇਟੀ ਨੂੰ ਇਸ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਵਿਦੇਸ਼ੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੀਆਂ ਕੋਸ਼ਿਸ਼ਾਂ 'ਚ ਤਾਲਮੇਲ ਕਾਇਮ ਕਰਨ ਅਤੇ ਇਸ ਪ੍ਰਕਿਰਿਆ 'ਤੇ ਨਿਗਰਾਨੀ ਰੱਖਣ ਦਾ ਵੀ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਕਮੇਟੀ ਇਨ੍ਹਾਂ ਮੁੱਦਿਆਂ 'ਤੇ ਹੋਈ ਤਰੱਕੀ ਦੀ ਨਿਗਰਾਨੀ ਕਰੇਗੀ ਅਤੇ ਗ੍ਰਹਿ ਵਿਭਾਗ ਨੂੰ ਨਿਯਮਿਤ ਰੂਪ ਨਾਲ ਰਿਪੋਰਟ ਕਰੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News