ਜੰਮੂ ਕਸ਼ਮੀਰ ਦੇ ਅਨੰਤਨਾਗ ''ਚ ਸ਼ੱਕੀ ਕਾਰ ਬਰਾਮਦ, 3 ਭਾਜਪਾ ਨੇਤਾਵਾਂ ''ਤੇ ਹਮਲੇ ''ਚ ਇਸਤੇਮਾਲ ਦਾ ਸ਼ੱਕ

Friday, Oct 30, 2020 - 03:16 PM (IST)

ਜੰਮੂ ਕਸ਼ਮੀਰ ਦੇ ਅਨੰਤਨਾਗ ''ਚ ਸ਼ੱਕੀ ਕਾਰ ਬਰਾਮਦ, 3 ਭਾਜਪਾ ਨੇਤਾਵਾਂ ''ਤੇ ਹਮਲੇ ''ਚ ਇਸਤੇਮਾਲ ਦਾ ਸ਼ੱਕ

ਅਨੰਤਨਾਗ- ਜੰਮੂ-ਕਸ਼ਮੀਰ 'ਚ ਬੀਤੀ ਰਾਤ ਕੁਲਗਾਮ ਦੇ ਕਾਜੀਗੁੰਡ 'ਚ ਭਾਜਪਾ ਦੇ ਤਿੰਨ ਨੇਤਾਵਾਂ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। ਜਿਸ ਦੇ ਬਾਅਦ ਤੋਂ ਕਾਜੀਗੁੰਡ ਮਾਤਮ 'ਚ ਡੁੱਬਿਆ ਹੋਇਆ ਹੈ। ਕਤਲ ਤੋਂ ਬਾਅਦ ਜਦੋਂ ਮ੍ਰਿਤਕ ਨੇਤਾਵਾਂ ਦੇ ਅੰਤਿਮ ਸੰਸਕਾਰ ਲਈ ਉਨ੍ਹਾਂ ਦੀ ਸ਼ਵ ਯਾਤਰਾ ਕੱਢੀ ਗਈ ਤਾਂ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਵਿਚ ਅਨੰਤਨਾਗ ਦੇ ਅਛਬਲ ਇਲਾਕੇ ਤੋਂ ਪੁਲਸ ਨੇ ਇਕ ਕਾਰ ਬਰਾਮਦ ਕੀਤੀ ਹੈ। ਇਸ ਕਾਰ ਨੂੰ ਲੈ ਕੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਦੀ ਵਰਤੋਂ ਅੱਤਵਾਦੀਆਂ ਨੇ ਭਾਜਪਾ ਨੇਤਾਵਾਂ ਦਾ ਕਤਲ ਲਈ ਕੀਤਾ ਸੀ। 

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ, PM ਮੋਦੀ ਨੇ ਕੀਤੀ ਨਿੰਦਾ

ਸਥਾਨਕ ਪੁਲਸ ਨੇ ਦੱਸਿਆ ਕਿ ਲਗਭਗ 8.20 ਵਜੇ ਕੁਲਗਾਮ ਪੁਲਸ ਨੂੰ ਵਾਈਕੇ ਪੋਰਾ ਪਿੰਡ 'ਚ ਇਕ ਅੱਤਵਾਦੀ ਘਟਨਾ ਬਾਰੇ ਸੂਚਨਾ ਮਿਲੀ, ਜਿੱਥੇ ਅੱਤਵਾਦੀਆਂ ਨੇ ਤਿੰਨ ਭਾਜਪਾ ਵਰਕਰਾਂ 'ਤੇ ਗੋਲੀਬਾਰੀ ਕੀਤੀ। ਹਮਲੇ ਤੋਂ ਬਾਅਦ ਸੀਨੀਅਰ ਪੁਲਸ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਤਿੰਨੋਂ ਵਰਕਰਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਲਸ਼ਕਰ-ਏ-ਤੋਇਬਾ ਦੇ ਮੁਖੌਟਾ ਸੰਗਠਨ ਮੰਨੇ ਜਾਣ ਵਾਲੇ 'ਦਿ ਰੈਜੀਸਟੈਂਸ ਫਰੰਟ' (ਟੀ.ਆਰ.ਐੱਫ.) ਨੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦੇਈਏ ਕਿ ਇਸ ਅੱਤਵਾਦੀ ਹਮਲੇ 'ਚ ਭਾਜਪਾ ਦੇ ਫਿਦਾ ਹੁਸੈਨ ਤੋਂ ਇਲਾਵਾ ਉਮਰ ਰਾਸ਼ੀਦ ਬੇਗ ਅਤੇ ਉਮਰ ਰਮਜਾਨ ਮਾਰੇ ਗਏ ਹਨ।

ਇਹ ਵੀ ਪੜ੍ਹੋ : ਅੱਤਵਾਦ ਨੂੰ ਲੈ ਕੇ ਭਾਰਤ ਨੇ ਪਾਕਿ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ, ਕਿਹਾ- ਪੂਰਾ ਵਿਸ਼ਵ ਜਾਣਦਾ ਹੈ ਤੁਹਾਡੀ ਸੱਚਾਈ


author

DIsha

Content Editor

Related News