ਜੰਮੂ-ਕਸ਼ਮੀਰ: ਜਵਾਨਾਂ ਦੀ ਸ਼ਹਾਦਤ ਪਿੱਛੋਂ ‘ਐਕਸ਼ਨ’ ’ਚ ਫ਼ੌਜ, 34 ਘੰਟਿਆਂ ’ਚ 7 ਅੱਤਵਾਦੀਆਂ ਦਾ ਸਫਾਇਆ

10/13/2021 10:09:45 AM

ਸ਼੍ਰੀਨਗਰ/ਜੰਮੂ- ਜੰਮੂ-ਕਸ਼ਮੀਰ ’ਚ ਜਵਾਨਾਂ ਦੀ ਸ਼ਹਾਦਤ ਪਿੱਛੋਂ ਫੌਜ ਐਕਸ਼ਨ ’ਚ ਆ ਗਈ ਹੈ ਅਤੇ ਬੀਤੇ 34 ਘੰਟਿਆਂ ਦੌਰਾਨ 7 ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ ਗਿਆ। ਸ਼ੋਪੀਆਂ ਜ਼ਿਲ੍ਹੇ ’ਚ ਸੁਰੱਖਿਆ ਫੋਰਸਾਂ ਨਾਲ ਹੋਏ ਇਕ ਮੁਕਾਬਲੇ ਦੌਰਾਨ 5 ਅੱਤਵਾਦੀ ਮਾਰੇ ਗਏ। ਦੱਖਣੀ ਕਸ਼ਮੀਰ ’ਚ ਵੀ ਗੋਲੀਬਾਰੀ ਦੌਰਾਨ 2 ਅਗਿਆਤ ਅੱਤਵਾਦੀ ਢੇਰ ਹੋ ਗਏ।

ਇਹ ਵੀ ਪੜ੍ਹੋ : ਅੱਤਵਾਦੀ ਹਮਲੇ ’ਚ ਸ਼ਹੀਦ ਜਵਾਨ ਦੇ ਪਰਿਵਾਰ ਨੂੰ CM ਯੋਗੀ ਵਲੋਂ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ

 

PunjabKesari

ਸ਼ੋਪੀਆਂ ਦੇ ਫੇਰੀਪੁਰਾ ਇਲਾਕੇ ’ਚ ਤਲਾਸ਼ੀਆਂ ਦੀ ਮੁਹਿੰਮ ਦੌਰਾਨ ਦੋ ਸਾਂਝੀਆਂ ਟੀਮਾਂ ਨੇ ਇਲਾਕੇ ਨੂੰ ਘੇਰਿਆ ਹੋਇਆ ਸੀ। ਪਿਛਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ’ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਇਹ ਪੰਜਵਾਂ ਮੁਕਾਬਲਾ ਸੀ। ਸੁਰੱਖਿਆ ਫੋਰਸਾਂ ਦੀ ਸਾਂਝੀ ਕਾਰਵਾਈ ਦੌਰਾਨ ਮਾਰੇ ਗਏ 7 ਅੱਤਵਾਦੀਆਂ ’ਚੋਂ ਇਕ ਅਨੰਤਨਾਗ ਅਤੇ ਦੂਜਾ ਬਾਂਦੀਪੋਰਾ ’ਚ ਮਾਰਿਆ ਗਿਆ। ਇਨ੍ਹਾਂ ਵਿਚੋਂ ਇਕ ਅੱਤਵਾਦੀ ਬਿਹਾਰ ਦੇ ਮਜ਼ਦੂਰਾਂ ਦੀ ਹੱਤਿਆ ’ਚ ਸ਼ਾਮਲ ਸੀ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ, ਸ਼ਹੀਦ ਹੋਏ 5 ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ

PunjabKesari

ਓਧਰ ਜੰਮੂ ’ਚ ਪੁਲਸ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਇਕ ਪਾਕਿਸਤਾਨੀ ਹੈਂਡਲਰ ਨੂੰ ਗ੍ਰਿਫਤਾਰ ਕੀਤਾ। ਉਸ ਨੇ 2 ਅਕਤੂਬਰ ਨੂੰ ਸ਼ਹਿਰ ਦੇ ਬਾਹਰੀ ਇਲਾਕੇ ’ਚ ਡ੍ਰੋਨ ਨਾਲ ਡੇਗੇ ਗਏ ਵਿਸਫੋਟਕ ਪਦਾਰਥਾਂ ਦੀ ਖੇਪ ਹਾਸਲ ਕਰਨੀ ਸੀ। ਜੰਮੂ ਖੇਤਰ ਦੇ ਸੀਨੀਅਰ ਪੁਲਸ ਮੁਖੀ ਮੁਕੇਸ਼ ਸਿੰਘ ਨੇ ਦੱਸਿਆ ਕਿ ਵਿਸਫੋਟਕ ਪਦਾਰਥ ਹਾਸਲ ਕਰਨ ਦੇ ਮਾਮਲੇ ’ਚ ਇਰਫਾਨ ਅਹਿਮਦ ਭੱਟ ਨਾਮੀ ਉਕਤ ਹੈਂਡਲਰ ਨੂੰ ਅਨੰਤਨਾਗ ਤੋਂ ਗ੍ਰਿਫਤਾਰ ਕੀਤਾ ਗਿਆ। ਸਤਵਾਰੀ ਪੁਲਸ ਥਾਣਾ ’ਚ ਮਾਮਲਾ ਦਰਜ ਕੀਤਾ ਗਿਆ ਹੈ। ਭੱਟ ਨੇ ਮੰਨਿਆ ਕਿ ਉਹ ਲਸ਼ਕਰ ਦੀਆਂ ਯੋਜਨਾਵਾਂ ’ਚ ਸ਼ਾਮਲ ਸੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਪੁੰਛ ’ਚ ਮੁਕਾਬਲਾ, JCO ਸਮੇਤ 5 ਜਵਾਨ ਸ਼ਹੀਦ

 

PunjabKesari

ਜ਼ਿਕਰਯੋਗ ਹੈ ਕਿ 11 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਇਕ ਜੂਨੀਅਰ ਕਮੀਸ਼ਨਡ ਅਧਿਕਾਰੀ (ਜੇ.  ਸੀ. ਓ.) ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ, ਜਿਸ ’ਚ 26 ਸਾਲ ਦੇ ਸਰਜ ਸਿੰਘ ਵੀ ਸ਼ਾਮਲ ਹੋਏ ਸਨ। ਫੌਜ ਨੂੰ ਪੁੰਛ ਜ਼ਿਲ੍ਹੇ ਦੇ ਇਕ ਜੰਗਲ ’ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਮੁਹਿੰਮ ਚਲਾਈ, ਜਿਸ ’ਚ ਭਾਰਤੀ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ। 

ਇਸ ਖ਼ਬਰ ਸਬੰਧੀ ਤੁਹਾਡੇ ਕੀ ਰਾਏ ਹੈ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News