ਪੀ. ਡੀ. ਪੀ. ਨੂੰ ਇਕ ਹੋਰ ਝਟਕਾ, ਸਾਬਕਾ ਵਿਧਾਇਕ ਨੇ ਦਿੱਤਾ ਅਸਤੀਫਾ

12/09/2018 12:55:47 PM

ਸ਼੍ਰੀਨਗਰ-ਜੰਮੂ-ਕਸ਼ਮੀਰ 'ਚ ਮਹਿਬੂਬਾ ਮੁਫਤੀ ਦੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਨੂੰ ਇਕ ਹੋਰ ਝਟਕਾ ਲੱਗਿਆ ਹੈ। ਪਾਰਟੀ ਦੇ ਇਕ ਹੋਰ ਨੇਤਾ ਨੇ ਸੂਬੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਾ ਉਤਰਨ ਦਾ ਦੋਸ਼ ਲਗਾਉਂਦੇ ਹੋਏ ਪਾਰਟੀ ਦੇ ਸਾਬਕਾ ਵਿਧਾਇਕ ਆਬਿਦ ਅੰਸਾਰੀ ਨੇ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ ਹੈ। 

ਅੰਸਾਰੀ ਨੇ ਟਵਿੱਟਰ 'ਤੇ ਕਿਹਾ ਹੈ, ''ਮੈਂ ਪੀ. ਡੀ. ਪੀ. ਤੋਂ ਆਪਣੇ ਅਸਤੀਫੇ ਦਾ ਐਲਾਨ ਕਰਦਾ ਹਾਂ, ਕਿਉਂਕਿ ਪਾਰਟੀ ਸਾਰੇ ਮੋਰਚਿਆਂ 'ਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ ਹੈ। ਮੈਂ ਪਾਰਟੀ ਵੱਲੋਂ ਫੈਲਾਏ ਜਾ ਰਹੇ ਝੂਠ ਅਤੇ ਧੋਖੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਹਾਂ। ਮੈਂ ਆਪਣਾ ਤਿਆਗ ਪੱਤਰ ਮਹਿਬੂਬਾ ਮੁਫਤੀ ਨੂੰ ਭੇਜ ਦਿੱਤਾ ਹੈ। ਆਬਿਦ ਅੰਸਾਰੀ ਨੇ ਕਿਹਾ ਹੈ ਕਿ ਮੈਂ ਜਲਦ ਹੀ ਇਸ ਸੰਬੰਧ 'ਚ ਮੀਡੀਆਂ ਨਾਲ ਗੱਲਬਾਤ ਕਰਾਂਗਾ।

ਅੰਸਾਰੀ ਪ੍ਰਭਾਵਸ਼ਾਲੀ ਸ਼ਿਆ ਨੇਤਾ ਇਮਰਾਨ ਅੰਸਾਰੀ ਦੇ ਨਜ਼ਦੀਕੀ ਰਿਸ਼ਤੇਦਾਰ ਹੈ। ਉਹ ਸ਼੍ਰੀਨਗਰ ਦੀ ਜਾਦਿਬਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ। ਇਮਰਾਨ ਅੰਸਾਰੀ ਨੇ ਵੀ ਪਿਛਲੇ ਮਹੀਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਪੀਪਲਜ਼ ਕਾਂਨਫਰੰਸ ਦਾ ਪੱਖ ਲਿਆ ਸੀ। ਰਾਜਪਾਲ ਸੱਤਿਆਪਾਲ ਮਲਿਕ ਨੇ ਪਿਛਲੇ ਮਹੀਨੇ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਸੀ।

ਸਾਬਕਾ ਵਿੱਤ ਮੰਤਰੀ ਨੇ ਹਾਲ ਹੀ 'ਚ ਪੀ. ਡੀ. ਪੀ. ਤੋਂ ਅਸਤੀਫਾ ਦਿੱਤਾ ਸੀ। ਉਨ੍ਹਾਂ ਨੇ ਟਵਿੱਟਰ 'ਤੇ ਆਪਣੇ ਅਸਤੀਫੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ ਹੁਣ ਵਿਧਾਨਸਭਾ ਭੰਗ ਹੋ ਚੁੱਕੀ ਹੈ, ਤਾਂ ਮੈਂ ਪੀ. ਡੀ. ਪੀ. ਤੋਂ ਅਸਤੀਫਾ ਦੇ ਰਿਹਾ ਹਾਂ।


Iqbalkaur

Content Editor

Related News