ਜੰਮੂ ਕਸ਼ਮੀਰ : ਅੱਤਵਾਦੀ ਹਮਲੇ 'ਚ 2 ਪੁੱਤਾਂ ਨੂੰ ਗੁਆਉਣ ਵਾਲੀ ਮਾਂ ਨੇ ਮੰਗਿਆ ਇਨਸਾਫ਼

06/05/2023 4:50:02 PM

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ 'ਚ ਇਕ ਜਨਵਰੀ ਨੂੰ ਹੋਏ ਅੱਤਵਾਦੀ ਹਮਲੇ 'ਚ ਆਪਣੇ 2 ਪੁੱਤਾਂ ਨੂੰ ਗੁਆਉਣ ਵਾਲੀ ਸਰੋਜ ਬਾਲਾ ਨੇ ਸੋਮਵਾਰ ਨੂੰ ਸਰਕਾਰ ਤੋਂ ਨਿਆਂ ਦੀ ਅਪੀਲ ਕੀਤੀ। ਉਨ੍ਹਾਂ ਨੇ ਧਰਮਾਰਥ ਸੰਗਠਨ ਹਿਊਮੈਨਿਟੀ ਫਰਸਟ ਦੇ ਚੇਅਰਮੈਨ ਅਮਨਦੀਪ ਸਿੰਘ ਨਾਲ ਜੰਮੂ 'ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕੀਤਾ। ਬਾਲਾ ਨੇ ਕਿਹਾ,''ਮੈਂ ਬੱਸ ਆਪਣੇ ਬੱਚਿਆਂ ਲਈ ਨਿਆਂ ਚਾਹੁੰਦੀ ਹਾਂ।'' ਉਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦਖ਼ਲਅੰਦਾਜ਼ੀ ਕਰਨ ਅਤੇ ਉਸ ਦੇ ਪਰਿਵਾਰ ਲਈ ਨਿਆਂ ਯਕੀਨੀ ਕਰਨ ਦੀ ਅਪੀਲ ਕੀਤੀ। ਬਾਲਾ ਨੇ ਕਿਹਾ,''ਹਰ ਵਾਰ ਜਦੋਂ ਉਹ ਇਕ ਅੱਤਵਾਦੀ ਨੂੰ ਖ਼ਤਮ ਕਰਦੇ ਹਨ ਤਾਂ ਉਹ ਮੈਨੂੰ ਬੁਲਾਉਂਦੇ ਹਨ ਪਰ ਮੈਂ ਉਸ ਨਕਾਬਪੋਸ਼ ਹਮਲਾਵਰ ਦੀ ਪਛਾਣ ਕਿਵੇਂ ਕਰ ਸਕਦੀ ਹਾਂ, ਜੋ ਫ਼ੌਜ ਦੀ ਵਰਦੀ 'ਚ ਸਨ? ਮੈਂ ਕਦੇ ਉਸ ਦਾ ਚਿਹਰਾ ਨਹੀਂ ਦੇਖਿਆ ਤਾਂ ਮੈਂ ਉਸ ਨੂੰ ਕਿਵੇਂ ਪਛਾਣ ਸਕਦੀ ਹਾਂ?''

ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਧੰਗਰੀ ਪਿੰਡ 'ਚ ਅੱਤਵਾਦੀ ਹਮਲੇ 'ਚ ਬਾਲਾ ਦੇ 2 ਪੁੱਤ ਪ੍ਰਿੰਸ ਅਤੇ ਦੀਪਕ ਮਾਰੇ ਗਏ ਸਨ। ਅੱਤਵਾਦੀਆਂ ਨੇ ਇਕ ਜਨਵਰੀ ਨੂੰ ਧੰਗਰੀ ਪਿੰਡ 'ਤੇ ਹਮਲਾ ਕੀਤਾ ਸੀ ਅਤੇ ਪਿੰਡ ਵਾਸੀਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਇਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਲਗਾਉਣ ਕੇ ਦੌੜ ਗਏ ਸਨ। ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ 'ਚ ਜਿੱਥੇ 5 ਲੋਕ ਮਾਰੇ ਗਏ, ਉੱਥੇ ਹੀ 2 ਹੋਰ ਅਗਲੀ ਸਵੇਰ ਆਈ.ਈ.ਡੀ. ਧਮਾਕੇ 'ਚ ਮਾਰੇ ਗਏ। ਦੋਹਾਂ ਘਟਨਾਵਾਂ 'ਚ ਕੁੱਲ 14 ਪਿੰਡ ਵਾਸੀ ਜ਼ਖ਼ਮੀ ਹੋ ਗਏ। ਅਮਨਦੀਪ ਸਿੰਘ ਨੇ ਕਿਹਾ ਕਿ 6 ਮਹੀਨੇ ਬੀਤਣ ਤੋਂ ਬਾਅਦ ਵੀ ਇਸ ਪੀੜਤ ਮਾਂ ਨੂੰ ਨਿਆਂ ਨਹੀਂ ਮਿਲ ਪਾ ਰਿਹਾ ਹੈ।


DIsha

Content Editor

Related News