ਜੰਮੂ-ਕਸ਼ਮੀਰ : ਅੱਤਵਾਦੀਆਂ ਨੇ 4 ਸਾਲਾਂ ’ਚ 700 ਸਥਾਨਕ ਨੌਜਵਾਨਾਂ ਦੀ ਕੀਤੀ ਭਰਤੀ

07/11/2022 10:41:32 AM

ਜੰਮੂ (ਭਾਸ਼ਾ)- ਅੱਤਵਾਦੀ ਸੰਗਠਨਾਂ ਨੇ ਪਿਛਲੇ 4 ਸਾਲਾਂ ’ਚ ਜੰਮੂ-ਕਸ਼ਮੀਰ ’ਚ 700 ਨੌਜਵਾਨਾਂ ਨੂੰ ਭਰਤੀ ਕੀਤਾ ਹੈ ਜਦਕਿ ਕੇਂਦਰ ਸ਼ਾਸਤ ਪ੍ਰਦੇਸ਼ ’ਚ ਇਸ ਸਮੇਂ 141 ਅੱਤਵਾਦੀ ਸਰਗਰਮ ਹਨ ਜਿਨ੍ਹਾਂ ’ਚ ਵਧੇਰੇ ਵਿਦੇਸ਼ੀ ਹਨ। ਅਧਿਕਾਰੀਆਂ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਜੰਮੂ-ਕਸ਼ਮੀਰ ’ਚ ਵੱਡੀ ਗਿਣਤੀ 'ਚ ਅੱਤਵਾਦੀਆਂ ਦੀ ਮੌਜੂਦਗੀ ਸਰਹੱਦ ਪਾਰ ਸਥਿਤ ਅੱਤਵਾਦੀ ਕੈਂਪਾਂ ਤੋਂ ਘੁਸਪੈਠ ਜਾਰੀ ਰਹਿਣ ਦਾ ਸੰਕੇਤ ਦਿੰਦੀ ਹੈ। ਕੇਂਦਰੀ ਗ੍ਰਹਿ ਮੰਤਰਾਲਾ ਦੇ ਅੰਕੜਿਆਂ ਮੁਤਾਬਕ 5 ਜੁਲਾਈ ਤੱਕ ਜੰਮੂ-ਕਸ਼ਮੀਰ ’ਚ ਕੁੱਲ 82 ਵਿਦੇਸ਼ੀ ਅੱਤਵਾਦੀ ਅਤੇ 59 ਸਥਾਨਕ ਅੱਤਵਾਦੀ ਸਰਗਰਮ ਸਨ।

ਇਹ ਵੀ ਪੜ੍ਹੋ : ਪਤਨੀ ਨਾਲ ਝਗੜੇ ਤੋਂ ਬਾਅਦ 2 ਸਾਲਾ ਧੀ ਨੂੰ ਮਾਰ ਕੇ ਪਤੀ ਕਰਨਾ ਚਾਹੁੰਦਾ ਸੀ ਸੁਸਾਈਡ, ਪੁਲਸ ਨੇ ਇਸ ਤਰ੍ਹਾਂ ਬਚਾਈ ਜਾਨ

ਇਕ ਅਧਿਕਾਰੀ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਅੱਤਵਾਦੀ ਮੁੱਖ ਤੌਰ ’ਤੇ ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਸੰਗਠਨਾਂ ਤੋਂ ਇਲਾਵਾ ਲਸ਼ਕਰ-ਏ-ਤੋਇਬਾ ਤੇ ਦਿ ਰਜਿਸਟੈਂਸ ਫਰੰਟ ਨਾਲ ਜੁੜੇ ਸੰਗਠਨਾਂ ਦੇ ਹਨ। ਵੱਖ-ਵੱਖ ਅੱਤਵਾਦੀ ਸੰਗਠਨਾਂ ਨੇ 2018 ਵਿੱਚ 187, 2019 ਵਿੱਚ 121, 2020 ਵਿੱਚ 181 ਅਤੇ 2021 ਵਿੱਚ 142 ਨੌਜਵਾਨਾਂ ਦੀ ਭਰਤੀ ਕੀਤੀ। ਇਸ ਸਾਲ ਜੂਨ ਦੇ ਅੰਤ ਤੱਕ 69 ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ ਨੇ ਭਰਤੀ ਕੀਤਾ। ਸੁਰੱਖਿਆ ਫੋਰਸਾਂ ਨੇ ਇਸ ਸਾਲ ਹੁਣ ਤੱਕ 55 ਮੁਕਾਬਲਿਆਂ ’ਚ 125 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਸ ਸਾਲ ਅੱਤਵਾਦੀ ਘਟਨਾਵਾਂ ’ਚ ਹੁਣ ਤੱਕ 2 ਜਵਾਨਾਂ ਦੀ ਜਾਨ ਜਾ ਚੁੱਕੀ ਹੈ ਅਤੇ 23 ਹੋਰ ਜ਼ਖਮੀ ਹੋ ਚੁੱਕੇ ਹਨ। ਇਸ ਸਾਲ ਹੁਣ ਤੱਕ ਜੰਮੂ-ਕਸ਼ਮੀਰ ਵਿੱਚ 20 ਨਾਗਰਿਕ ਵੀ ਮਾਰੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਇਸ ਸਾਲ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਅੱਠ ਗ੍ਰਨੇਡ ਹਮਲੇ ਹੋ ਚੁੱਕੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News