ਸ਼੍ਰੀਨਗਰ 'ਚ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਜਨਤਾ ਲਈ ਖੁੱਲ੍ਹਿਆ

03/23/2024 3:01:15 PM

ਸ਼੍ਰੀਨਗਰ (ਏਜੰਸੀ)- ਜੰਮੂ ਕਸ਼ਮੀਰ ਦੇ ਸ਼੍ਰੀਨਗਰ 'ਚ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਸ਼ਨੀਵਾਰ ਨੂੰ ਜਨਤਾ ਲਈ ਖੋਲ੍ਹ ਦਿੱਤਾ ਗਿਆ। ਸ਼੍ਰੀਨਗਰ 'ਚ ਡਲ ਝੀਲ ਦੇ ਕਿਨਾਰੇ ਸਥਿਤ ਜ਼ਬਰਵਾਨ ਪਹਾੜੀਆਂ ਨਾਲ, ਇਹ ਗਾਰਡਨ 55 ਹੈਕਟੇਅਰ ਜ਼ਮੀਨ 'ਚ ਫੈਲਿਆ ਹੋਇਆ ਹੈ। ਗਾਰਡਨ 'ਚ ਮੌਜੂਦਾ 68 ਕਿਸਮਾਂ 'ਚ 2 ਲੱਖ ਬਲਬਾਂ ਦੇ ਮਾਧਿਅਮ ਨਾਲ ਟਿਊਲਿਪ ਦੀਆਂ 5 ਨਵੀਆਂ ਕਿਸਮਾਂ ਜੋੜੀਆਂ ਗਈਆਂ ਹਨ। ਟਿਊਲਿਪ ਗਾਰਡਨ ਦੀ ਦੇਖ-ਰੇਖ ਕਰਨ ਵਾਲੇ ਫਲੋਰੀਕਲਚਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਬਸੰਤ 'ਚ ਬਗੀਚੇ 'ਚ 17 ਲੱਖ ਟਿਊਲਿਪ ਖਿੜਨਗੇ। ਹਾਲਾਂਕਿ ਬਗੀਚੇ 'ਚ ਟਿਊਲਿਪ ਅਜੇ ਖਿੜਨੇ ਬਾਕੀ ਹਨ। ਅਧਿਕਾਰੀਆਂ ਨੇ ਕਿਹਾ ਕਿ ਅਗਲੇ 5 ਤੋਂ 7 ਦਿਨਾਂ 'ਚ ਟਿਊਲਿਪ ਬਗੀਚੇ ਦੇ ਅੰਦਰ ਰੰਗਾਂ ਦਾ ਇਕ ਮਨਮੋਹਕ ਨਜ਼ਾਰਾ ਦਿਖਾਉਣ ਲਈ ਖਿੜਨਾ ਸ਼ੁਰੂ ਹੋ ਜਾਣਗੇ। 

ਸ਼ਨੀਵਾਰ ਨੂੰ ਇਸ ਦੇ ਉਦਘਾਟਨ ਦੇ ਦਿਨ ਟਿਊਲਿਪ ਗਾਰਡਨ 'ਚ ਵੱਡੀ ਗਿਣਤੀ 'ਚ ਸੈਲਾਨੀ ਆਏ, ਜਿਨ੍ਹਾਂ 'ਚੋਂ ਜ਼ਿਆਦਾ ਗੈਰ-ਸਥਾਨਕ ਸੈਲਾਨੀ ਸਨ। ਟਿਊਲਿਪ ਕਿਸਮਾਂ ਤੋਂ ਇਲਾਵਾ ਇੱਥੇ ਹਾਈਕਿੰਥਸ, ਡੈਫੋਡਿਲਸ, ਮਸਕਰੀ ਅਤੇ ਸਾਈਕਲੈਮੇਨ ਹਨ। ਬਸੰਤ ਦੇ ਫੁੱਲਾਂ ਦੀਆਂ ਇਹ ਕਿਸਮਾਂ ਸ਼੍ਰੀਨਗਰ 'ਚ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਦੀ ਦੀ ਖੂਬਸੂਰਤੀ ਵਧਾਉਣ 'ਚ ਮਦਦ ਕਰਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News