ਜੰਮੂ ਕਸ਼ਮੀਰ: ਉਧਮਪੁਰ ਦੇ ਮਿਲਟਰੀ ਕਮਾਂਡ ਹਸਪਤਾਲ ’ਚ ਕੋਰੋਨਾ ਦੇ ਕੀਤੇ ਗਏ 1 ਲੱਖ ਟੈਸਟ
Sunday, Nov 22, 2020 - 05:56 PM (IST)
ਜੰਮੂ ਕਸ਼ਮੀਰ (ਬਿਊਰੋ) - ਆਰਮੀ ਦੇ ਉਧਮਪੁਰ ਵਿੱਚ ਸਥਿਤ ਨਾਰਦਰਨ ਕਮਾਂਡ ਹਸਪਤਾਲ ਨੇ ਮਾਰਚ ’ਚ ਕੋਰੋਨਾ ਵਾਇਰਸ ਨਾਮਕ ਲਾਗ ਦਾ ਪ੍ਰਸਾਰ ਸ਼ੁਰੂ ਹੋਣ ਤੋਂ ਬਾਅਦ ਇਕ ਲੱਖ ਕੋਵਿਡ-19 ਦੇ ਟੈਸਟ ਕਰਨ ਦਾ ਟੀਚਾ ਪ੍ਰਾਪਤ ਕੀਤਾ ਹੈ। ਇਹ ਜਾਣਕਾਰੀ ਰੱਖਿਆਂ ਦੇ ਇਕ ਬੁਲਾਰੇ ਵਲੋਂ ਸ਼ਨੀਵਾਰ ਨੂੰ ਦਿੱਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਹੇਠਲੇ ਪੱਧਰ ਦੇ ‘ਕੋਵਿਡ ਯੋਧਿਆਂ’ ਦੇ ਸਨਮਾਨ ਵਿਚ ਹਸਪਤਾਲ ਵਿਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ’ਚ ਮਰੀਜ਼ਾਂ ਦੀ ਦੇਖਭਾਲ, ਲੋਕਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਦਾ ਕੰਮ ਕੀਤਾ ਗਿਆ।
ਪੜ੍ਹੋ ਇਹ ਵੀ ਖਬਰ - Beauty Tips : Upper lips ਦੇ ਅਣਚਾਹੇ ਵਾਲਾਂ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
ਬੁਲਾਰੇ ਨੇ ਦੱਸਿਆ ਕਿ ਹਸਪਤਾਲ ਨੇ ਸ਼ੁੱਕਰਵਾਰ ਨੂੰ ਇਸ ਮੀਲ ਦਾ ਪੱਥਰ ਹਾਸਲ ਕੀਤਾ। ਉੱਤਰੀ ਕਮਾਂਡ ਦੇ ਕਾਰਜਕਾਰੀ ਮੁਖੀ ਅਤੇ ਕੋਵਿਡ -19 ਕਾਰਜਸ਼ੈਲੀ ਦੇ ਨੇਤਾ ਮੇਜਰ ਜਨਰਲ ਐੱਸ ਹਰੀ ਮੋਹਨ ਅਈਅਰ ਵਲੋਂ ਇਸ ਮੌਕੇ ਵਿਸ਼ੇਸ਼ ਤੌਰ ’ਤੇ ਟੀਮ ਨੂੰ ਵਧਾਈ ਦਿੱਤੀ ਗਈ।
ਪੜ੍ਹੋ ਇਹ ਵੀ ਖਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਕਰਨ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋਵੇਗਾ ਫ਼ਾਇਦਾ
ਉਨ੍ਹਾਂ ਨੇ ਕਿਹਾ ਕਿ, 'ਕੋਰੋਨਾ ਵਾਇਰਸ ਨਾਮਕ ਲਾਗ ਦੇ ਫ਼ੈਲਣ ਤੋਂ ਬਾਅਦ ਕਮਾਂਡ ਹਸਪਤਾਲ ਇਸ ਮਾਮਲੇ ਦੀ ਜਾਂਚ ਕਰਨ ’ਚ ਸਭ ਤੋਂ ਅੱਗੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜੰਮੂ-ਕਸ਼ਮੀਰ ਦੇ ਇਕੱਲੇ ਆਰਮਡ ਫੋਰਸਿਜ਼ ਹਸਪਤਾਲ ਅਤੇ ਤਿੰਨ ਹਸਪਤਾਲਾਂ ਵਿਚੋਂ ਇਕ ਹੈ, ਜਿਸ ਨੇ ਮਾਰਚ 2020 ਦੀ ਸ਼ੁਰੂਆਤ ਤੋਂ ਹੀ ਆਰਟੀ-ਪੀ.ਸੀ.ਆਰ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ।
ਪੜ੍ਹੋ ਇਹ ਵੀ ਖਬਰ - Beauty Tips : ਚਿਹਰੇ ’ਤੇ ਪਏ ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੁਪਾਉਣ ਲਈ ਅਪਣਾਓ ਇਹ ਤਰੀਕੇ, ਹੋਣਗੇ ਫ਼ਾਇਦੇ