ਜੰਮੂ-ਕਸ਼ਮੀਰ: ਡਲ ਝੀਲ ''ਚ ਲੱਗੀ ਅੱਗ, ਕਈ ਹਾਊਸਬੋਟ ਸੜ ਕੇ ਹੋਏ ਸੁਆਹ

Saturday, Nov 11, 2023 - 10:46 AM (IST)

ਜੰਮੂ-ਕਸ਼ਮੀਰ: ਡਲ ਝੀਲ ''ਚ ਲੱਗੀ ਅੱਗ, ਕਈ ਹਾਊਸਬੋਟ ਸੜ ਕੇ ਹੋਏ ਸੁਆਹ

ਸ਼੍ਰੀਨਗਰ- ਜੰਮ-ਕਸ਼ਮੀਰ ਦੇ ਲੋਕਪ੍ਰਿਅ ਸੈਰ-ਸਪਾਟਾ ਕੇਂਦਰ ਡਲ ਝੀਲ ਵਿਚ ਸ਼ਨੀਵਾਰ ਸਵੇਰੇ ਭਿਆਨਕ ਅੱਗ ਲੱਗ ਗਈ, ਜਿਸ ਵਿਚ ਕਰੋੜਾਂ ਰੁਪਏ ਦੀ ਸੰਪਤੀ ਸੜ ਕੇ ਸੁਆਹ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿਚ ਫ਼ਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਅੱਗ ਸਵੇਰੇ 5.15 ਵਜੇ ਡਲ ਝੀਲ ਦੇ ਘਾਟ ਨੰਬਰ-9 ਕੋਲ ਲੱਗੀ। 

ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਇਕ ਹਾਊਸਬੋਟ 'ਚ ਲੱਗੀ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਕਈਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਅੱਗ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਡਲ ਝੀਲ 'ਚ ਭਿਆਨਕ ਅੱਗ ਨਾਲ ਕਈ ਹਾਊਸਬੋਟਾਂ ਸੜ ਗਈਆਂ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਅੱਗ ਲੱਗਣ ਕਾਰਨ ਅੱਧੀ ਦਰਜਨ ਹਾਊਸਬੋਟਾਂ ਨੂੰ ਨੁਕਸਾਨ ਪੁੱਜਾ ਹੈ।


author

Tanu

Content Editor

Related News