ਜੰਮੂ-ਕਸ਼ਮੀਰ: ਕਾਰ ਨਦੀ ''ਚ ਡਿੱਗੀ, 3 ਬੱਚਿਆਂ ਸਮੇਤ 5 ਲੋਕ ਲਾਪਤਾ

7/23/2020 12:27:05 PM

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਇਕ ਭਿਆਨਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਉਧਮਪੁਰ ਦੇ ਰਾਮਨਗਰ 'ਚ ਇਕ ਕਾਰ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ 3 ਬੱਚਿਆਂ ਸਮੇਤ 5 ਲੋਕ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਲਈ ਖੋਜ ਅਤੇ ਬਚਾਅ ਕੰਮ ਜਾਰੀ ਹੈ। ਐੱਸ. ਡੀ. ਪੀ. ਓ. ਰਾਮਨਗਰ ਨੇ ਕਿਹਾ ਕਿ ਇਕ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਨਦੀ 'ਚ ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਜਿਸ ਕਾਰਨ ਖੋਜ ਅਤੇ ਬਚਾਅ ਮੁਹਿੰਮ 'ਚ ਮੁਸ਼ਕਲ ਪੇਸ਼ ਆ ਰਹੀ ਹੈ।

PunjabKesari

ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੇ ਉਧਮਪੁਰ-ਰਾਮਨਗਰ ਰੋਡ 'ਤੇ ਕਘੋਟ ਨਾਲੇ ਵਿਚ ਇਕ ਕਾਰ ਡਿੱਗ ਗਈ, ਜਿਸ ਕਾਰਨ ਇਕ ਹੀ ਪਰਿਵਾਰ ਦੇ ਲੋਕ ਡੁੱਬ ਗਏ ਹਨ। ਹੁਣ ਤੱਕ ਇਕ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਮੋਹਨ ਲਾਲ ਵਜੋਂ ਹੋਈ ਹੈ। ਰਾਮਨਗਰ ਦੇ  ਐੱਸ. ਡੀ. ਪੀ. ਓ. ਨੇ ਦੱਸਿਆ ਕਿ ਬਾਕੀ 4 ਲੋਕਾਂ ਨੂੰ ਅਜੇ ਨਹੀਂ ਕੱਢਿਆ ਗਿਆ ਹੈ, ਉਨ੍ਹਾਂ ਦੀ ਭਾਲ ਜਾਰੀ ਹੈ। ਨਦੀ 'ਚ ਅਜੇ ਕਾਰ ਵੀ ਨਹੀਂ ਮਿਲੀ ਹੈ। ਘਟਨਾ ਵਾਲੀ ਥਾਂ 'ਤੇ ਰੇਲਿੰਗ ਟੁੱਟ ਗਈ ਹੈ।

PunjabKesari


Tanu

Content Editor Tanu