ਬਿਜਬਿਹਾੜਾ ''ਚ ਅੱਤਵਾਦੀਆਂ ਨੇ ਕੀਤੀ ਦੋ ਨਾਗਰਿਕਾਂ ਦੀ ਹੱਤਿਆ, ਪੁਲਸ ਨੇ ਸ਼ੁਰੂ ਕੀਤੀ ਸਰਚ ਮੁਹਿੰਮ

Saturday, May 29, 2021 - 11:58 PM (IST)

ਬਿਜਬਿਹਾੜਾ ''ਚ ਅੱਤਵਾਦੀਆਂ ਨੇ ਕੀਤੀ ਦੋ ਨਾਗਰਿਕਾਂ ਦੀ ਹੱਤਿਆ, ਪੁਲਸ ਨੇ ਸ਼ੁਰੂ ਕੀਤੀ ਸਰਚ ਮੁਹਿੰਮ

ਜੰਮੂ - ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਦੋ ਆਮ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਹੈ। ਜਿਸ ਤੋਂ ਬਾਅਦ ਬਿਜਬਿਹਾੜਾ ਦੀ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਪੁਲਸ ਇਲਾਕੇ ਦੀ ਘੇਰਾਬੰਦੀ ਕਰ ਸਰਚ ਮੁਹਿੰਮ ਚਲਾ ਰਹੀ ਹੈ। ਜਿਸ ਨਾਲ ਅੱਤਵਾਦੀਆਂ ਨੂੰ ਫੜਿਆ ਜਾ ਸਕੇ। ਫਿਲਹਾਲ ਅੱਤਵਾਦੀਆਂ ਬਾਰੇ ਕੋਈ ਜਾਣਕਾਰੀ ਨਹੀਂ ਲੱਗੀ ਹੈ। ਉਨ੍ਹਾਂ ਨੂੰ ਫੜਨ ਲਈ ਇੱਕ ਵਾਧੂ ਟੀਮ ਵੀ ਲਗਾਈ ਗਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਦੋਨਾਂ ਨਾਗਰਿਕਾਂ 'ਤੇ ਗੋਲੀ ਨਾਲ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਦੋਨਾਂ ਦੀ ਜਾਨ ਚੱਲੀ ਗਈ।

ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 19 ਸਾਲਾ ਸੰਜੀਦ ਅਹਿਮਦ ਪਰੇ (ਪੁੱਤਰ-ਅਬਦੁਲ ਅਜੀਮ ਪਰੇ), ਸ਼ਹਿਨਵਾਜ ਭੱਟ (ਪੁੱਤਰ- ਗੁਲਾਮ ਕਾਦਿਰ ਭੱਟ) ਅਹਿਮਦ ਬਟ ਨਿਵਾਸੀ ਜਬਲੀਪੋਰਾ ਦੇ ਨਾਲ ਘਰ ਵੱਲ ਜਾ ਰਿਹਾ ਸੀ। ਉਦੋਂ ਅੱਤਵਾਦੀਆਂ ਨੇ ਦੋਨਾਂ 'ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਭੱਜ ਗਏ।

ਬਾਅਦ ਵਿੱਚ ਦੋਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲੈ ਜਾਇਆ ਗਿਆ। ਸੰਜੀਦ ਅਹਿਮਦ ਪਰੇ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ। ਜਦੋਂ ਕਿ ਉਸ ਦੇ ਸਾਥੀ ਸ਼ਹਿਨਵਾਜ ਭੱਟ ਦਾ ਇਲਾਜ ਚੱਲ ਰਿਹਾ ਸੀ। ਹਾਲਾਂਕਿ ਉਸ ਨੂੰ ਵੀ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News