ਉੱਤਰਾਖੰਡ ’ਚ 48 ਘੰਟਿਆਂ ਤੋਂ ਫਸੇ 2 ਪਰਬਤਾਰੋਹੀ, ‘ਫ਼ਰਿਸ਼ਤਾ’ ਬਣ ਬੋਹੜੀ ITBP

05/18/2022 3:59:14 PM

ਨਵੀਂ ਦਿੱਲੀ– ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ’ਚ ਇਕ ਪਰਬਤਾਰੋਹੀ ਮੁਹਿੰਮ ਦੌਰਾਨ 48 ਘੰਟਿਆਂ ਤੋਂ ਫਸੇ ਉੱਤਰ ਪ੍ਰਦੇਸ਼ ਦੇ 2 ਪਰਬਾਰੋਹੀਆਂ ਨੂੰ ਆਈ. ਟੀ. ਬੀ. ਪੀ. ਦੇ ਇਕ ਦਲ ਨੇ ਬਚਾਅ ਲਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਵਿਸ਼ਾਲ ਗੰਗਵਾਰ (28) ਅਤੇ ਸੰਤੋਸ਼ ਕੁਮਾਰ (30) ਨੇ ਐਤਵਾਰ ਨੂੰ ਖਲੀਆ ਟਾਪ ’ਤੇ ਚੜ੍ਹਾਈ ਦੀ ਸ਼ੁਰੂਆਤ ਕੀਤੀ ਸੀ। ਭਾਰਤੀ ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੇ ਇਕ ਬੁਲਾਰੇ ਨੇ ਦੱਸਿਆ ਕਿ ਗੰਗਵਾਰ ਅਤੇ ਕੁਮਾਰ 7 ਕਿਲੋਮੀਟਰ ਲੰਬੇ ਰਾਹ ਤੋਂ ਦੂਰ ਮੁੰਸੀਆਰੀ ’ਚ ਬਿਰਥੀ ਝਰਨੇ ਕੋਲ ਫਸ ਗਏ ਸਨ ਅਤੇ ਕਿਸੇ ਤਰ੍ਹਾਂ ਉਨ੍ਹਾਂ ਨੇ ਆਪਣੇ ਫੋਨ ਦੇ ਇਸਤੇਮਾਲ ਨਾਲ ਮਦਦ ਮੰਗੀ।

ਬੁਲਾਰੇ ਨੇ ਕਿਹਾ ਕਿ ਖੇਤਰ ’ਚ ਤਾਇਨਾਤ ਆਈ. ਟੀ. ਬੀ. ਪੀ. ਦੀ 14ਵੀਂ ਬਟਾਲੀਅਨ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਬਚਾਅ ਕੰਮ ਲਈ ਦੋ ਟੀਮਾਂ ਨੂੰ ਭੇਜਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਕ ਟੀਮ ਨੇ ਮੰਗਲਵਾਰ ਰਾਤ ਨੂੰ ਬਿਰਥੀ ਝਰਨੇ ਕੋਲ ਪਰਬਤਾਰੋਹੀਆਂ ਨੂੰ ਵੇਖਿਆ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਰਬਤਾਰੋਹੀਆਂ ਦੇ ਸਰੀਰ ’ਚ ਪਾਣੀ ਅਤੇ ਭੋਜਨ ਦੀ ਕਮੀ ਹੋ ਗਈ ਸੀ ਅਤੇ ਆਈ. ਟੀ. ਬੀ. ਪੀ. ਦੀ ਟੀਮ ਨੇ ਉਨ੍ਹਾਂ ਨੂੰ ਖਾਣਾ ਅਤੇ ਪਾਣੀ ਦਿੱਤਾ।  


Tanu

Content Editor

Related News