ਕੰਪਨੀਆਂ ਲਈ ਦੋ-ਪਹੀਆ ਵਾਹਨ ਦੇ ਨਾਲ 2 ਹੈਲਮੇਟ ਦੇਣਾ ਹੋਵੇਗਾ ਲਾਜ਼ਮੀ
Monday, Mar 31, 2025 - 04:16 AM (IST)

ਨਵੀਂ ਦਿੱਲੀ : ਹੁਣ ਕੰਪਨੀਆਂ ਨੂੰ ਦੇਸ਼ ’ਚ ਵਿਕਣ ਵਾਲੇ ਹਰ ਦੋਪਹੀਆ ਵਾਹਨ ਦੇ ਨਾਲ 2 ਆਈ. ਐੱਸ. ਆਈ. ਪ੍ਰਮਾਣਿਤ ਹੈਲਮੇਟ ਮੁਹੱਈਆ ਕਰਵਾਉਣੇ ਹੋਣਗੇ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਹ ਐਲਾਨ ਨਵੀਂ ਦਿੱਲੀ ’ਚ ਆਯੋਜਿਤ ਇਕ ਆਟੋ ਸੰਮੇਲਨ ਵਿਚ ਕੀਤਾ।
ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਇਸ ਨੂੰ ਟੂ-ਵ੍ਹੀਲਰ ਹੈਲਮੇਟ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ (ਟੀ. ਐੱਚ. ਐੱਮ. ਏ.) ਨੇ ਇਸਦਾ ਸਮਰਥਨ ਦਿੱਤਾ ਹੈ। ਟੀ. ਐੱਚ. ਐੱਮ. ਏ. ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਿਹਾ ਸੀ। ਭਾਰਤ ’ਚ ਹਰ ਸਾਲ 4,80,000 ਤੋਂ ਵਧ ਸੜਕ ਹਾਦਸੇ ਵਾਪਰਦੇ ਹਨ ਅਤੇ ਇਨ੍ਹਾਂ ’ਚ 1,88,000 ਤੋਂ ਵਧ ਲੋਕ ਮਾਰੇ ਜਾਂਦੇ ਹਨ।
ਇਨ੍ਹਾਂ ’ਚੋਂ 66% ਮ੍ਰਿਤਕ 18 ਤੋਂ 45 ਸਾਲ ਦੀ ਉਮਰ ਦੇ ਹਨ। ਹਰ ਸਾਲ 69,000 ਤੋਂ ਵਧ ਲੋਕ ਖਾਸ ਕਰਕੇ ਦੋਪਹੀਆ ਵਾਹਨਾਂ ਦੇ ਹਾਦਸਿਆਂ ’ਚ ਮਰਦੇ ਹਨ, ਜਿਨ੍ਹਾਂ ’ਚੋਂ 50% ਮੌਤਾਂ ਹੈਲਮਟ ਨਾ ਪਹਿਨਣ ਕਰਕੇ ਹੁੰਦੀਆਂ ਹਨ।