ਨਵੇਂ ਭਾਰਤ ’ਚ ਭੇਦਭਾਵ ਲਈ ਕੋਈ ਜਗ੍ਹਾ ਨਹੀਂ : PM ਮੋਦੀ

Friday, Jan 21, 2022 - 10:24 AM (IST)

ਨਵੇਂ ਭਾਰਤ ’ਚ ਭੇਦਭਾਵ ਲਈ ਕੋਈ ਜਗ੍ਹਾ ਨਹੀਂ : PM ਮੋਦੀ

ਨਵੀਂ ਦਿੱਲੀ/ਮਾਊਂਟ ਆਬੂ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਅਸੀਂ ਇਕ ਅਜਿਹੀ ਵਿਵਸਥਾ ਬਣਾ ਰਹੇ ਹਾਂ, ਜਿਸ ਵਿਚ ਭੇਦਭਾਵ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਇਕ ਅਜਿਹੇ ਸਮਾਜ ਦਾ ਨਿਰਮਾਣ ਕਰ ਰਹੇ ਹਾਂ ਜੋ ਸਮਾਨਤਾ ਅਤੇ ਸਮਾਜਿਕ ਨਿਆ ਦੀ ਨੀਂਹ ’ਤੇ ਮਜ਼ਬੂਤੀ ਨਾਲ ਖੜਾ ਹੋਵੇ। ਪ੍ਰਧਾਨ ਮੰਤਰੀ ਮੋਦੀ ‘ਆਜ਼ਾਦੀ ਦੇ ਅਮ੍ਰਿਤ ਮਹਾਉਤਸਵ ਤੋਂ ਸੁਨਹਿਰੀ ਭਾਰਤ ਵੱਲ’ ਦੇ ਕੌਮੀ ਲਾਂਚ ਸਮਾਰੋਹ ਵਿਚ ਮੁੱਖ ਭਾਸ਼ਣ ਦੇ ਰਹੇ ਸਨ। ਆਨਲਾਈਨ ਸੰਬੋਧਨ ਦੌਰਾਨ ਉਨ੍ਹਾਂ ਬ੍ਰਹਮਕੁਮਾਰੀ ਸੰਸਥਾ ਦੀਆਂ 7 ਪਹਿਲਾਂ ਨੂੰ ਵੀ ਹਰੀ ਝੰਡੀ ਦਿਖਾਈ।

ਇਹ ਵੀ ਪੜ੍ਹੋ : ਵੈਕਸੀਨ ਦਾ ਖ਼ੌਫ਼! ਟੀਕੇ ਦੇ ਡਰੋਂ ਦਰੱਖ਼ਤ 'ਤੇ ਚੜ੍ਹਿਆ ਸ਼ਖ਼ਸ, ਦੂਜੇ ਨੇ ਸਿਹਤ ਕਰਮੀ ਨਾਲ ਕੀਤੀ ਹੱਥੋਪਾਈ (ਵੀਡੀਓ)

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦਾ ਅਮ੍ਰਿਤ ਮਹਾਉਤਸਵ ਸਮਾਰੋਹ ਵਿਚ ਬ੍ਰਹਮਕੁਮਾਰੀ ਸੰਸਥਾ ਵਲੋਂ ਪ੍ਰੋਗਰਾਮ ਸੁਨਹਿਰੀ ਭਾਰਤ ਲਈ ਭਾਵਨਾ ਅਤੇ ਪ੍ਰੇਰਣਾ ਦੀ ਉਦਾਹਰਣ ਹੈ। ਇਕ ਪਾਸੇ ਨਿੱਜੀ ਇੱਛਾਵਾਂ ਅਤੇ ਸਫਲਤਾਵਾਂ ਤੇ ਦੂਜੇ ਪਾਸੇ ਰਾਸ਼ਟਰੀ ਇੱਛਾਵਾਂ ਅਤੇ ਸਫਲਤਾਵਾਂ ਦਰਮਿਆਨ ਕੋਈ ਅੰਤਰ ਨਹੀਂ ਹੈ। ਸਾਡੀ ਤਰੱਕੀ ਰਾਸ਼ਟਰ ਦੀ ਤਰੱਕੀ ਵਿਚ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਅਕਸ ਧੁੰਦਲਾ ਕਰਨ ਲਈ ਬਹੁਤ ਕੁਝ ਚੱਲਦਾ ਰਹਿੰਦਾ ਹੈ, ਅਜਿਹੇ ਵਿਚ ਸਾਡੀ ਜ਼ਿੰਮੇਵਾਰੀ ਹੈ ਕਿ ਵਿਸ਼ਵ ਭਾਰਤ ਨੂੰ ਸਹੀ ਰੂਪ ਵਿਚ ਜਾਣੀਏ। ਇਸ ਮੁੱਦੇ ਨੂੰ ਸਿਆਸਤ ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ। ਉਨ੍ਹਾਂ ਭਾਰਤੀ ਇਤਿਹਾਸ ਦੇ ਵੱਖ-ਵੱਖ ਯੁੱਗਾਂ ਵਿਚ ਮਹਿਲਾਵਾਂ ਦੇ ਯੋਗਦਾਨ ਅਤੇ ਹਥਿਆਰਬੰਦ ਫੋਰਸਾਂ ਵਿਚ ਮਹਿਲਾਵਾਂ ਦੇ ਦਾਖਲੇ, ਵਧੇਰੇ ਮਾਤਰੀਤਵ ਛੁੱਟੀ, ਵਧੇਰੇ ਪੋਲਿੰਗ ਦੇ ਰੂਪ ਵਿਚ ਬਿਹਤਰ ਸਿਆਸੀ ਭਾਈਵਾਲੀ ਅਤੇ ਮੰਤਰੀ ਪ੍ਰੀਸ਼ਦ ਵਿਚ ਨੁਮਾਇੰਦਗੀ ਦੇ ਰੂਪ ਵਿਚ ਸੂਚੀਬੱਧ ਵਿਕਾਸਾਂ ਦਾ ਜ਼ਿਕਰ ਕੀਤਾ। ਇਸ ਪ੍ਰੋਗਰਾਮ ਵਿਚ ਗ੍ਰੈਮੀ ਐਵਾਰਡ ਜੇਤੂ ਰਿਕੀ ਕੇਜ ਦਾ ਆਜ਼ਾਦੀ ਦੇ ਅਮ੍ਰਿਤ ਮਹਾਉਤਸਵ ਨੂੰ ਸਮਰਪਿਤ ਇਕ ਗੀਤ ਵੀ ਲੋਕ-ਅਰਪਿਤ ਕੀਤਾ ਗਿਆ।

ਇਹ ਵੀ ਪੜ੍ਹੋ : ਗਰਭਵਤੀ ਜੰਗਲਾਤ ਰੱਖਿਅਕ ਦੀ ਕੁੱਟਮਾਰ ਕਰਨ ਦੇ ਦੋਸ਼ੀ ਗ੍ਰਿਫ਼ਤਾਰ, ਮੰਤਰੀ ਨੇ ਸਖ਼ਤ ਕਾਰਵਾਈ ਦਾ ਦਿੱਤਾ ਭਰੋਸਾ

ਪ੍ਰਧਾਨ ਮਤੰਰੀ ਨੇ ਕਿਹਾ ਕਿ ਅਮ੍ਰਿਤ ਕਾਲ ਦਾ ਸਮਾਂ ਸੋਂਦੇ ਹੋਏ ਸੁਪਨੇ ਦੇਖਣ ਦਾ ਨਹੀਂ, ਜਾਗ੍ਰਿਤ ਸੰਕਲਪਾਂ ਨੂੰ ਪੂਰਾ ਕਰਨ ਦਾ ਹੁੰਦਾ ਹੈ। ਆਉਣ ਵਾਲੇ 25 ਸਾਲ ਅਤਿਅੰਤ ਮੁਸ਼ਕਲ ਮਿਹਨਤ, ਤਿਆਗ ਅਤੇ ਤਪੱਸਿਆ ਦੇ ਕਾਲ ਹਨ। ਸਾਡੇ ਸਮਾਜ ਨੇ ਸੈਂਕੜਿਆਂ ਸਾਲਾਂ ਦੀ ਗੁਲਾਮੀ ਵਿਚ ਜੋ ਗੁਆਇਆ ਹੈ, ਉਸ ਨੂੰ ਵਾਪਸ ਹਾਸਲ ਕਰਨ ਲਈ ਇਹ 25 ਸਾਲ ਦੀ ਮਿਆਦ ਹੈ। ਇਸੇ ਮਹੱਤਵਪੂਰਨ ਸੰਕਲਪ ਲਈ ਪ੍ਰਧਾਨ ਮੰਤਰੀ ਨੇ ਦੇਸ਼ ਦੇ ਅਧਿਆਤਮਿਕ ਖੇਤਰ ਵਿਚ ਕਾਰਜ ਕਰਨ ਵਾਲਿਆਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੇ ਨਾਗਰਿਕਾਂ ਵਿਚ ਕਰਤੱਬਬੋਧ ਜਾਗ੍ਰਿਤ ਕਰਨ ਵਿਚ ਆਪਣੀ ਸ਼ਕਤੀ ਲਗਾਓ, ਜਿਸ ਨਾਲ ਕਿ ਅਸੀਂ ਆਪਣੇ ਟੀਚੇ ਨੂੰ ਹਾਸਲ ਕਰ ਸਕੀਏ।

ਇਹ ਵੀ ਪੜ੍ਹੋ : ਨਿਰਭਿਆ ਮਾਮਲੇ ਦੀ ਵਕੀਲ ਸੀਮਾ ਕੁਸ਼ਵਾਹਾ ਬਸਪਾ 'ਚ ਹੋਈ ਸ਼ਾਮਲ

ਗਹਿਲੋਤ ਬੋਲੇ–ਦੇਸ਼ ’ਚ ਤਣਾਅ ਤੇ ਹਿੰਸਾ ਦਾ ਮਾਹੌਲ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੇਸ਼ ਵਿਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਾ ਰਹੇ, ਜਿਸ ਦੀ ਅੱਜ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਦੇਖਣ ਵਿਚ ਆ ਰਿਹਾ ਹੈ ਕਿ ਦੇਸ਼ ਵਿਚ ਤਣਾਅ ਅਤੇ ਹਿੰਸਾ ਦਾ ਮਾਹੌਲ ਹੈ। ਉਸ ਤੋਂ ਛੁਟਕਾਰਾ ਮਿਲੇ, ਇਹ ਸਾਡੀ ਸਭ ਦੀ ਇੱਛਾ ਹੈ। ਜਿਥੇ ਸ਼ਾਂਤੀ ਹੋਵੇਗੀ, ਉਥੇ ਵਿਕਾਸ ਹੋਵੇਗਾ। ਇਸ ਲਈ ਸ਼ਾਂਤੀ, ਸਦਭਾਵਨਾ, ਭਾਈਚਾਰਾ, ਸੱਚ, ਅਹਿੰਸਾ ਸਾਡੇ ਮੂਲ ਮੰਤਰ ਹਨ, ਮੈਨੂੰ ਲੱਗਦਾ ਹੈ ਕਿ ਇਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀ ਯੂਨੀਵਰਸਿਟੀ ਦਾ ਪਰਿਵਾਰ ਬਹੁਤ ਚੰਗੇ ਢੰਗ ਨਾਲ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ 75 ਸਾਲਾਂ ਵਿਚ ਅਸੀਂ ਇਸ ਦੇਸ਼ ਨੂੰ ਕਿਥੋਂ ਕਿਥੇ ਲੈ ਆਏ ਹਾਂ ਅਤੇ ਪ੍ਰਧਾਨ ਮੰਤਰੀ ਮੋਦੀ ਜਦੋਂ ਵਿਦੇਸ਼ ਜਾਂਦੇ ਹਨ, ਉਦੋਂ ਇਸ ਦੇਸ਼ ਨੂੰ ਮਾਣ-ਸਨਮਾਣ ਮਿਲਦਾ ਹੈ ਕਿਉਂਕਿ ਦੇਸ਼ ਨੇ 75 ਸਾਲ ਵਿਗਿਆਨ ਅਤੇ ਤਕਨੀਕੀ ਸਮੇਤ ਹਰ ਖੇਤਰ ਵਿਚ ਤਰੱਕੀ ਕੀਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News