ਭਾਰਤ ਦੇ ਜਾਤੀਗਤ ਅੰਕੜੇ ਜਾਣਨਾ ਜ਼ਰੂਰੀ : ਰਾਹੁਲ ਗਾਂਧੀ

Monday, Oct 02, 2023 - 04:50 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ 'ਚ ਜਾਤੀ ਆਧਾਰਤ ਗਣਨਾ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਜਾਤੀਗਤ ਅੰਕੜੇ ਜਾਣਨਾ ਜ਼ਰੂਰੀ ਹੈ ਅਤੇ ਜਿਨ੍ਹਾਂ ਦੀ ਜਿੰਨੀ ਆਬਾਦੀ ਹੈ, ਉਨ੍ਹਾਂ ਨੂੰ ਉਨ੍ਹਾਂ ਦਾ ਓਨਾ ਹੱਕ ਮਿਲਣਾ ਚਾਹੀਦਾ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕੀਤਾ,''ਬਿਹਾਰ ਦੀ ਜਾਤੀਗਤ ਜਨਗਣਨਾ ਤੋਂ ਪਤਾ ਲੱਗਾ ਹੈ ਕਿ ਉੱਥੇ ਓ.ਬੀ.ਸੀ., ਐੱਸ.ਸੀ. ਅਤੇ ਐੱਸ.ਟੀ. 84 ਫ਼ੀਸਦੀ ਹੈ। ਕੇਂਦਰ ਸਰਕਾਰ ਦੇ 90 ਸਕੱਤਰਾਂ 'ਚੋਂ ਸਿਰਫ਼ 3 ਓ.ਬੀ.ਸੀ, ਹਨ, ਜੋ ਭਾਰਤ ਦਾ ਸਿਰਫ਼ 5 ਫ਼ੀਸਦੀ ਬਜਟ ਸੰਭਾਲਦੇ ਹਨ!''

PunjabKesari

ਰਾਹੁਲ ਨੇ ਕਿਹਾ,''ਇਸ ਲਈ ਭਾਰਤ ਦੇ ਜਾਤੀਗਤ ਅੰਕੜੇ ਜਾਣਨਾ ਜ਼ਰੂਰੀ ਹੈ। ਜਿੰਨੀ ਆਬਾਦੀ, ਓਨਾ ਹੱਕ- ਇਹ ਸਾਡਾ ਪ੍ਰਣ ਹੈ।'' ਬਿਹਾਰ ਸਰਕਾਰ ਨੇ ਸੋਮਵਾਰ ਨੂੰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਜਾਤੀ ਆਧਾਰਤ ਗਣਨਾ ਦੇ ਨਤੀਜੇ ਜਾਰੀ ਕੀਤੇ, ਜਿਸ 'ਚ ਖ਼ੁਲਾਸਾ ਹੋਇਆ ਕਿ ਹੋਰ ਪਿਛੜਾ ਵਰਗ (ਓ.ਬੀ.ਸੀ.) ਅਤੇ ਬੇਹੱਦ ਪਿਛੜਾ ਵਰਗ (ਈ.ਬੀ.ਸੀ.) ਰਾਜ ਦੀ ਕੁੱਲ ਆਬਾਦੀ ਦਾ 63 ਫ਼ੀਸਦੀ ਹੈ। ਬਿਹਾਰ ਦੇ ਵਿਕਾਸ ਕਮਿਸ਼ਨਰ ਵਿਵੇਕ ਸਿੰਘ ਵਲੋਂ ਇੱਥੇ ਜਾਰੀ ਅੰਕੜਿਆਂ ਅਨੁਸਾਰ, ਰਾਜ ਦੀ ਕੁੱਲ ਜਨਸੰਖਿਆ 13.07 ਕਰੋੜ ਤੋਂ ਵੱਧ ਹੈ, ਜਿਸ 'ਚੋਂ 36 ਫ਼ੀਸਦੀ ਨਾਲ ਈ.ਬੀ.ਸੀ. ਸਭ ਤੋਂ ਵੱਡਾ ਸਮਾਜਿਕ ਵਰਗ ਹੈ। ਇਸ ਤੋਂ ਬਾਅਦ ਓ.ਬੀ.ਸੀ. 27.13 ਫ਼ੀਸਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News