ਰੇਪ ਵਰਗਾ ਪਾਪ ਕਰਨ ਵਾਲਿਆਂ ''ਚ ਡਰ ਪੈਦਾ ਕਰਨਾ ਬਹੁਤ ਜ਼ਰੂਰੀ : PM ਮੋਦੀ

Thursday, Aug 15, 2024 - 10:38 AM (IST)

ਰੇਪ ਵਰਗਾ ਪਾਪ ਕਰਨ ਵਾਲਿਆਂ ''ਚ ਡਰ ਪੈਦਾ ਕਰਨਾ ਬਹੁਤ ਜ਼ਰੂਰੀ : PM ਮੋਦੀ

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਬਰ ਜ਼ਿਨਾਹ ਦੀਆਂ ਘਟਨਾਵਾਂ 'ਤੇ ਦਰਦ ਜ਼ਾਹਰ ਕਰਦੇ ਹੋਏ ਕਿਹਾ ਕਿ ਅਜਿਹਾ ਪਾਪ ਕਰਨ ਵਾਲਿਆਂ 'ਚ ਡਰ ਪੈਦਾ ਕਰਨਾ ਜ਼ਰੂਰੀ ਹੈ। ਪੀ.ਐੱਮ. ਮੋਦੀ ਨੇ ਅੱਜ 78ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀਆਂ ਮਾਵਾਂ-ਭੈਣਾਂ, ਧੀਆਂ ਦੇ ਪ੍ਰਤੀ ਅੱਤਿਆਚਾਰ ਹੋ ਰਹੇ ਹਨ। ਉਸ ਦੇ ਪ੍ਰਤੀ ਦੇਸ਼ 'ਚ ਗੁੱਸਾ ਹੈ। ਇਸ ਗੁੱਸੇ ਨੂੰ ਮੈਂ ਮਹਿਸੂਸ ਕਰ ਰਿਹਾ ਹਾਂ। ਇਸ ਨੂੰ ਦੇਸ਼ ਨੂੰ, ਸਮਾਜ ਨੂੰ, ਸਾਡੀਆਂ ਸੂਬਾ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ.। ਔਰਤਾਂ ਵਿਰੁੱਧ ਅਪਰਾਧਾਂ ਦੀ ਜਲਦ ਤੋਂ ਜਲਦ ਜਾਂਚ ਹੋਵੇ। ਰਾਖਸ਼ਸੀ ਕੰਮ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾ ਮਿਲੇ। ਇਹ ਸਮਾਜ 'ਚ ਭਰੋਸਾ ਪੈਦਾ ਕਰਨ ਲਈ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਔਰਤਾਂ 'ਤੇ ਜਬਰ ਜ਼ਿਨਾਹ ਵਰਗੇ ਅੱਤਿਆਚਾਰ ਦੀਆਂ ਘਟਨਾਵਾਂ ਵਾਪਰਦੀਆਂ  ਹਨ ਤਾਂ ਉਸ ਦੀ ਬਹੁਤ ਚਰਚਾ ਹੁੰਦੀ ਹੈ, ਬਹੁਤ ਪ੍ਰਚਾਰ ਹੁੰਦਾ ਹੈ, ਮੀਡੀਆ 'ਚ ਛਾਇਆ ਰਹਿੰਦਾ ਹੈ ਪਰ ਜਦੋਂ ਅਜਿਹੇ ਵਿਅਕਤੀ ਨੂੰ ਸਜ਼ਾ ਹੁੰਦੀ ਹੈ ਤਾਂ ਖ਼ਬਰਾਂ 'ਚ ਨਜ਼ਰ ਨਹੀਂ ਆਉਂਦੀ ਹੈ, ਕੋਨੇ 'ਚ ਕਿਤੇ ਪਈ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਮੇਂ ਦੀ ਮੰਗ ਹੈ ਕਿ ਜਿਨ੍ਹਾਂ ਨੂੰ ਸਜ਼ਾ ਹੁੰਦੀ ਹੈ, ਉਸ ਦੀ ਵਿਆਪਕ ਚਰਚਾ ਹੋਵੇ ਤਾਂ ਕਿ ਅਜਿਹਾ ਪਾਪ ਕਰਨ ਵਾਲਿਆਂ 'ਚ ਡਰ ਪੈਦਾ ਹੋਵੇ ਕਿ ਪਾਪ ਕਰਨ ਵਾਲਿਆਂ ਦੀ ਅਜਿਹੀ ਹਾਲਤ ਹੁੰਦੀ ਹੈ, ਫਾਂਸੀ 'ਤੇ ਲਟਕਣਾ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਅਪਰਾਧ ਕਰਨ ਵਾਲਿਆਂ 'ਚ ਡਰ ਪੈਦਾ ਕਰਨਾ ਬਹੁਤ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News