ਜ਼ਾਕਿਰ ਨਾਇਕ ਦਾ ਨਵਾਂ 'ਗਿਆਨ', ਪਾਕਿਸਤਾਨ 'ਚ ਰਹਿ ਕੇ ਸਵਰਗ ਜਾਣਾ ਸੌਖਾ (ਵੀਡੀਓ)

Monday, Oct 07, 2024 - 01:21 PM (IST)

ਇਸਲਾਮਾਬਾਦ: ਵਿਵਾਦਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਦੌਰੇ 'ਤੇ ਹੈ। ਇਸ ਦੌਰਾਨ ਉਸ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ 'ਤੇ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ  ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ ਜ਼ਾਕਿਰ ਨਾਇਕ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਹੈ ਕਿ ਪਾਕਿਸਤਾਨ ਵਿੱਚ ਰਹਿ ਕੇ ਸਵਰਗ ਜਾਣ ਦੀ ਸੰਭਾਵਨਾ ਅਮਰੀਕਾ ਨਾਲੋਂ ਸੈਂਕੜੇ ਗੁਣਾ ਜ਼ਿਆਦਾ ਹੈ। ਜ਼ਾਕਿਰ ਨਾਇਕ ਸ਼ਾਹਬਾਜ਼ ਸਰਕਾਰ ਦੇ ਸੱਦੇ 'ਤੇ ਇਕ ਮਹੀਨੇ ਦੀ ਯਾਤਰਾ 'ਤੇ ਪਾਕਿਸਤਾਨ ਪਹੁੰਚਿਆ ਹੈ, ਜਿਸ ਦੌਰਾਨ ਉਹ ਕਰਾਚੀ, ਇਸਲਾਮਾਬਾਦ ਅਤੇ ਲਾਹੌਰ ਸਮੇਤ ਵੱਡੇ ਸ਼ਹਿਰਾਂ ਵਿਚ ਉਪਦੇਸ਼ ਦੇਵੇਗਾ। ਤਿੰਨ ਦਹਾਕਿਆਂ ਵਿੱਚ ਨਾਇਕ ਦੀ ਇਹ ਪਹਿਲੀ ਪਾਕਿਸਤਾਨ ਯਾਤਰਾ ਹੈ, ਆਖਰੀ ਵਾਰ ਉਹ 1992 ਵਿੱਚ ਪਾਕਿਸਤਾਨ ਗਿਆ ਸੀ। ਉਥੇ ਹੀ ਪਾਕਿਸਤਾਨ ਨੇ ਭਾਰਤ ਵਿੱਚ ਲੋੜੀਂਦੇ ਭਗੌੜੇ ਜ਼ਾਕਿਰ ਨਾਇਕ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜ਼ਾਕਿਰ ਨੇ ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਵੀ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਧੀ, ਮਾਂ-ਪਿਓ ਸਣੇ ਪਰਿਵਾਰ ਦੇ 13 ਲੋਕਾਂ ਦਾ ਕੀਤਾ ਕਤਲ

 

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜ਼ਾਕਿਰ ਨਾਇਕ ਦੇ ਦੌਰੇ ਨੂੰ ਲੈ ਕੇ ਵਿਵਾਦ ਹੋਇਆ ਹੈ। ਦੋ ਦਿਨ ਪਹਿਲਾਂ ਹੀ ਜ਼ਾਕਿਰ ਨਾਇਕ ਪਾਕਿਸਤਾਨ ਦੇ ਇੱਕ ਅਨਾਥ ਆਸ਼ਰਮ ਵਿੱਚ ਗਿਆ ਸੀ। ਇਸ ਦੌਰਾਨ ਅਨਾਥ ਆਸ਼ਰਮ ਦੇ ਸੰਚਾਲਕ ਨੇ ਅਨਾਥ ਲੜਕੀਆਂ ਨੂੰ ਜ਼ਾਕਿਰ ਨਾਇਕ ਨੂੰ ਯਾਦਗਾਰੀ ਚਿੰਨ੍ਹ ਦੇਣ ਲਈ ਸਟੇਜ 'ਤੇ ਬੁਲਾਇਆ, ਜਿਸ 'ਤੇ ਜ਼ਾਕਿਰ ਨਾਇਕ ਗੁੱਸੇ 'ਚ ਆ ਗਿਆ ਅਤੇ ਸਟੇਜ ਤੋਂ ਚਲਾ ਗਿਆ। ਪਾਕਿਸਤਾਨੀ ਸੋਸ਼ਲ ਮੀਡੀਆ ਇਨਫਲੂਐਂਸਰ ਇਮਤਿਆਜ਼ ਮਹਿਮੂਦ ਨੇ ਦਾਅਵਾ ਕੀਤਾ ਕਿ ਅਨਾਥ ਆਸ਼ਰਮ ਦੇ ਅਧਿਕਾਰੀਆਂ ਨੇ ਕੁੜੀਆਂ ਨੂੰ "ਧੀਆਂ" ਵਜੋਂ ਪੇਸ਼ ਕੀਤਾ। ਜ਼ਾਕਿਰ ਨਾਇਕ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ "ਗੈਰ-ਮਹਰਮ" ਦੱਸਦੇ ਹੋਏ ਕਿਹਾ, "ਤੁਸੀਂ ਉਨ੍ਹਾਂ ਨੂੰ ਛੂਹ ਨਹੀਂ ਸਕਦੇ ਜਾਂ ਉਨ੍ਹਾਂ ਨੂੰ ਆਪਣੀਆਂ ਧੀਆਂ ਨਹੀਂ ਕਹਿ ਸਕਦੇ।"

PunjabKesari

ਇਹ ਵੀ ਪੜ੍ਹੋ: 'ਝੁਕਾਂਗਾ ਨਹੀਂ...' ਡੋਨਾਲਡ ਟਰੰਪ ਨੇ ਜਿਥੇ ਹੋਇਆ ਸੀ ਹਮਲਾ, ਉਥੋਂ ਫਿਰ ਦਿੱਤਾ ਭਾਸ਼ਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News