ਵੈਲਨੇਸ ਗੁਰੂ ''ਤੇ ਆਈ.ਟੀ. ਵਿਭਾਗ ਦੀ ਵੱਡੀ ਕਾਰਵਾਈ, 44 ਕਰੋੜ ਕੈਸ਼ ਅਤੇ 90 ਕਿਲੋ ਸੋਨਾ ਬਰਾਮਦ

Monday, Oct 21, 2019 - 08:31 PM (IST)

ਵੈਲਨੇਸ ਗੁਰੂ ''ਤੇ ਆਈ.ਟੀ. ਵਿਭਾਗ ਦੀ ਵੱਡੀ ਕਾਰਵਾਈ, 44 ਕਰੋੜ ਕੈਸ਼ ਅਤੇ 90 ਕਿਲੋ ਸੋਨਾ ਬਰਾਮਦ

ਚੇਨਈ — ਇਨਕਮ ਟੈਕਸ ਵਿਭਾਗ ਨੇ ਵੈਲਨੇਸ ਗੁਰੂ ਕਲਕੀ ਭਗਵਾਨ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਬੇਟੇ ਦੀ ਮਲਕੀਅਤ ਵਾਲੀ 'ਵਾਈਟ ਲੋਟਸ' ਦੀ ਜ਼ਾਇਦਾਦ 'ਤੇ ਤਲਾਸ਼ੀ ਦੌਰਾਨ 44 ਕਰੋੜ ਰੁਪਏ ਨਕਦ, 20 ਕਰੋੜ ਰੁਪਏ ਅਮਰੀਕੀ ਡਾਲਰ ਅਤੇ 90 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਛਾਪੇਮਾਰੀ ਚੇਨਈ, ਹੈਦਰਾਬਾਦ, ਬੈਂਗਲੁਰੂ, ਚਿੱਤੂਰ ਅਤੇ ਕੁੱਪਮ 'ਚ ਕੀਤੀ ਗਈ ਹੈ।


author

Inder Prajapati

Content Editor

Related News