ਤਨਵੀ ਸੇਠ ਅਤੇ ਉਨ੍ਹਾਂ ਦੇ ਪਤੀ ਨੂੰ ਜਾਰੀ ਕੀਤਾ ਜਾਵੇਗਾ ''ਕਾਰਨ ਦੱਸੋ'' ਨੋਟਿਸ
Wednesday, Jun 27, 2018 - 03:59 PM (IST)

ਲਖਨਊ— ਪਾਸਪੋਰਟ ਮਾਮਲੇ 'ਚ ਤਨਵੀ ਸੇਠ ਅਤੇ ਉਨ੍ਹਾਂ ਦੇ ਪਤੀ ਅਨਸ ਸਿੱਦੀਕੀ ਫਸਦੇ ਨਜ਼ਰ ਆ ਰਹੇ ਹਨ। ਕਿਸੇ ਵੀ ਸਮੇਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਲਖਨਊ ਆਫਿਸ ਨੂੰ ਸੌਂਪੀ ਆਪਣੀ ਜਾਂਚ ਰਿਪੋਰਟ 'ਚ ਤਨਵੀ ਸੇਠ ਉਰਫ ਸਾਦੀਆ ਅਨਸ ਦੇ ਉਸ ਝੂਠ ਨੂੰ ਫੜਿਆ ਹੈ, ਜਿਸ 'ਚ ਉਨ੍ਹਾਂ ਨੇ ਪਿਛਲੇ ਇਕ ਸਾਲ ਤੋਂ ਲਖਨਊ 'ਚ ਰਹਿਣ ਦਾ ਦਾਅਵਾ ਕੀਤਾ ਸੀ। ਪੁਲਸ ਰਿਪੋਰਟ 'ਚ ਤਨਵੀ ਦਾ ਲਖਨਊ 'ਚ ਰਹਿਣ ਦਾ ਦਾਅਵਾ ਗਲਤ ਨਿਕਲਿਆ। ਸੋਮਵਾਰ ਦੁਪਹਿਰ ਪੁਲਸ ਅਤੇ ਐਲ.ਆਈ.ਯੂ ਦੇ ਲੋਕ ਤਨਵੀ ਸੇਠ ਦੇ ਪਾਸਪੋਰਟ ਦੀ ਜਾਂਚ ਲਈ ਕੈਸਰਬਾਗ ਸਥਿਤ ਸਹੁਰੇ ਘਰ ਪੁੱਜੇ ਪਰ ਪੁਲਸ ਨੂੰ ਤਨਵੀ ਦੇ ਲਖਨਊ 'ਚ ਰਹਿਣ ਸੰਬੰਧਿਤ ਕੋਈ ਦਸਤਾਵੇਜ਼ ਨਹੀਂ ਮਿਲੇ। ਲਖਨਊ ਪੁਲਸ ਨੇ ਤਨਵੀ ਦੀ ਮੋਬਾਇਲ ਸੀ.ਡੀ.ਆਰ ਜਾਂਚ 'ਚ ਪਾਇਆ ਕਿ ਉਹ ਇਕ ਸਾਲ ਤੋਂ ਜ਼ਿਆਦਾ ਲਖਨਊ 'ਚ ਨਹੀਂ ਸਗੋਂ ਨੋਇਡਾ 'ਚ ਰਹੀ ਹੈ। ਉਨ੍ਹਾਂ ਦੇ ਨੋਇਡਾ ਦੇ ਘਰ ਦੀ ਹੁਣ ਤੱਕ ਜਾਂਚ ਨਹੀਂ ਹੋ ਸਕੀ ਹੈ। ਪੁਲਸ ਨੋਇਡਾ ਜਾ ਕੇ ਘਰ ਦੇ ਪਤੇ ਦੀ ਵੀ ਜਾਂਚ ਕਰੇਗੀ।
ਪੁਲਸ ਰਿਪੋਰਟ ਦੇ ਬਾਅਦ ਪਾਸਪੋਰਟ ਵਿਭਾਗ ਪਤੀ-ਪਤਨੀ ਦੋਵਾਂ ਨੂੰ ਸ਼ੋਅ ਕਾਜ ਨੋਟਿਸ ਜਾਰੀ ਕਰੇਗੀ। ਇਸ ਦੇ ਨਾਲ ਹੀ ਪਾਸਪੋਰਟ ਐਪਲੀਕੇਸ਼ਨ ਦੇ ਸਮੇਂ ਧਾਰਮਿਕ ਆਧਾਰ 'ਤੇ ਝਗੜਾ ਖੜ੍ਹਾ ਕਰਨ ਵਾਲੇ ਜੋੜੇ 'ਤੇ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਵੀ ਲਗਾਏਗੀ। ਸੂਤਰਾਂ ਮੁਤਾਬਕ ਤਨਵੀ ਦੇ ਨਾਲ ਉਨ੍ਹਾਂ ਦੇ ਪਤੀ ਮੋਹਮੰਦ ਅਨਸ ਸਿੱਦੀਕੀ ਦਾ ਪਾਸਪੋਰਟ ਵੀ ਰੱਦ ਹੋ ਸਕਦਾ ਹੈ।