ਚੰਦਰਯਾਨ-3 ਨੂੰ ਵਿਦਾ ਕਰਨ ਵਾਲੀ ਆਵਾਜ਼ ਹੋਈ 'ਖ਼ਾਮੋਸ਼', ਮਹਿਲਾ ਇਸਰੋ ਵਿਗਿਆਨੀ ਦਾ ਹੋਇਆ ਦਿਹਾਂਤ
Monday, Sep 04, 2023 - 12:34 PM (IST)
ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣਾ ਇਕ ਅਹਿਮ ਵਿਗਿਆਨੀ ਗੁਆ ਦਿੱਤਾ ਹੈ। ਦਰਅਸਲ ਰਾਕੇਟ ਲਾਂਚ 'ਚ ਆਪਣੀ ਆਵਾਜ਼ ਨਾਲ ਉਲਟੀ ਗਿਣਤੀ ਕਹਿਣ ਵਾਲੀ ਵਿਗਿਆਨੀ ਐੱਨ. ਵਲਾਰਮਥੀ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਨਾਲ ਵਿਗਿਆਨੀ ਵਲਾਰਮਥੀ ਦਾ ਦਿਹਾਂਤ ਹੋਇਆ ਹੈ। ਉਨ੍ਹਾਂ ਨੇ ਆਖ਼ਰੀ ਵਾਰ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਦੀ ਲਾਂਚਿੰਗ ਮੌਕੇ ਉਲਟੀ ਗਿਣਤੀ ਗਿਣੀ ਸੀ। ਉਨ੍ਹਾਂ ਨੇ ਆਪਣੇ ਕਰੀਅਰ ਵਿਚ ਆਪਣੇ ਕਾਊਂਟਡਾਊਨ ਤੋਂ ਕਈ ਸਫ਼ਲ ਲਾਂਚ ਕੀਤੇ ਹਨ। ਦੱਸ ਦੇਈਏ ਕਿ ਚੰਦਰਯਾਨ-3 ਨੂੰ 14 ਜੁਲਾਈ 2023 ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਹੁਣ ਇਸਰੋ ਨੇ ਸੂਰਜ 'ਤੇ 'ਜਿੱਤ' ਵੱਲ ਪੁੱਟਿਆ ਪਹਿਲਾ ਕਦਮ, ਆਦਿਤਿਆL1 ਮਿਸ਼ਨ ਸਫ਼ਲਤਾਪੂਰਵਕ ਲਾਂਚ
ਦੱਸਿਆ ਜਾ ਰਿਹਾ ਹੈ ਕਿ ਚੇਨਈ ਵਿਚ ਹੀ ਵਲਾਰਮਥੀ ਨੂੰ ਦਿਲ ਦਾ ਦੌਰਾ ਪਿਆ। ਦੁਖਦ ਖ਼ਬਰ ਸਾਹਮਣੇ ਆਉਣ ਮਗਰੋਂ ਇਸਰੋ ਦੇ ਸਾਰੇ ਵਿਗਿਆਨੀ ਦੁੱਖ ਜਤਾ ਰਹੇ ਹਨ। ਇਸਰੋ ਦੇ ਸਾਬਕਾ ਵਿਗਿਆਨੀ ਡਾ. ਪੀ. ਵੀ. ਵੇਂਕਟਕ੍ਰਿਸ਼ਨ ਨੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਮਿਸ਼ਨਾਂ ਵਿਚ ਉਲਟੀ ਗਿਣਤੀ ਬੋਲਣ ਵਾਲੀ ਐੱਨ. ਵਲਾਰਮਥੀ ਦੀ ਆਵਾਜ਼ ਹੁਣ ਕਦੇ ਵੀ ਸੁਣਾਈ ਨਹੀਂ ਦੇਵੇਗੀ। ਉਹ ਆਵਾਜ਼ ਹੁਣ ਹਮੇਸ਼ਾ ਲਈ ਸ਼ਾਂਤ ਹੋ ਚੁੱਕੀ ਹੈ। ਅਸੀਂ ਹਮੇਸ਼ਾ ਉਨ੍ਹਾਂ ਦੀ ਆਵਾਜ਼ ਅਤੇ ਉਨ੍ਹਾਂ ਨੂੰ ਯਾਦ ਕਰਾਂਗੇ। ਜ਼ਿਕਰਯੋਗ ਹੈ ਕਿ ਆਖ਼ਰੀ ਵਾਰ ਉਨ੍ਹਾਂ ਨੇ ਚੰਦਰਯਾਨ-3 ਦੀ ਕਾਊਂਟਡਾਊਨ ਕੀਤੀ ਸੀ।
ਇਹ ਵੀ ਪੜ੍ਹੋ- ਭਾਰਤ ਨੇ ਰੱਖਿਆ 'ਚੰਨ' 'ਤੇ ਕਦਮ, ਹੁਣ ਸੂਰਜ ਦੀ ਵਾਰੀ, ਜਾਣੋ ISRO ਦਾ ਅੱਗੇ ਦਾ ਪਲਾਨ
ਦੱਸ ਦੇਈਏ ਕਿ ਵਲਾਰਮਥੀ ਤਾਮਿਲਨਾਡੂ ਦੀ ਰਹਿਣ ਵਾਲੀ ਸੀ। ਉਨ੍ਹਾਂ ਦਾ ਜਨਮ 31 ਜੁਲਾਈ 1959 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਚੇਨਈ ਤੋਂ ਕੀਤੀ ਸੀ ਅਤੇ 1984 ਵਿਚ ਇਸਰੋ ਦਾ ਹਿੱਸਾ ਬਣੀ। ਵਲਾਰਮਥੀ ਕਈ ਮਿਸ਼ਨ ਦਾ ਹਿੱਸਾ ਰਹੀ। ਉਸ ਤੋਂ ਇਲਾਵਾ ਉਨ੍ਹਾਂ ਨੂੰ ਅਬਦੁੱਲ ਕਲਾਮ ਪੁਰਸਕਾਰ ਨਾਲ ਵੀ ਨਵਾਜਿਆ ਜਾ ਚੁੱਕਾ ਹੈ। ਅਬਦੁੱਲ ਕਲਾਮ ਪੁਰਸਕਾਰ ਪਾਉਣ ਵਾਲੀ ਵਲਾਰਮਥੀ ਪਹਿਲੀ ਮਹਿਲਾ ਵਿਗਿਆਨੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8