ISRO ਨੇ ਮਿਆਂਮਾਰ ''ਚ ਭੂਚਾਲ ਨਾਲ ਹੋਏ ਨੁਕਸਾਨ ਦੀਆਂ ਤਸਵੀਰਾਂ ਕੀਤੀਆਂ ਜਾਰੀ

Tuesday, Apr 01, 2025 - 11:54 AM (IST)

ISRO ਨੇ ਮਿਆਂਮਾਰ ''ਚ ਭੂਚਾਲ ਨਾਲ ਹੋਏ ਨੁਕਸਾਨ ਦੀਆਂ ਤਸਵੀਰਾਂ ਕੀਤੀਆਂ ਜਾਰੀ

ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 28 ਮਾਰਚ ਨੂੰ ਮਿਆਂਮਾਰ 'ਚ ਆਏ ਭੂਚਾਲ ਨਾਲ ਹੋਏ ਨੁਕਸਾਨ ਦੀਆਂ ਉਸ ਦੇ 'ਕਾਰਟੋਸੈਟ-3' ਵਲੋਂ ਖਿੱਚੀਆਂ ਗਈਆਂ ਤਸਵੀਰਾਂ ਜਾਰੀਆਂ ਕੀਤੀਆਂ ਹਨ। ਇਸਰੋ ਨੇ ਕਿਹਾ ਕਿ ਉਸ ਨੇ ਆਫ਼ਤ ਤੋਂ ਬਾਅਦ 29 ਮਾਰਚ ਨੂੰ 'ਕਾਰਟੋਸੈਟ-3' ਵਲੋਂ ਮਿਆਂਮਾਰਚ ਦੇ ਮਾਂਡਲੇ ਅਤੇ ਸਾਗਾਇੰਗ ਸ਼ਹਿਰਾਂ ਦੇ ਉੱਪਰੋਂ ਲਈਆਂ ਗਈਆਂ ਤਸਵੀਰਾਂ ਹਾਸਲ ਕੀਤੀਆਂ। ਪੁਲਾੜ ਏਜੰਸੀ ਨੇ ਕਿਹਾ ਕਿ ਇਸ ਤੋਂ ਇਲਾਵਾ 18 ਮਾਰਚ ਨੂੰ ਉਸੇ ਖੇਤਰ ਨੂੰ ਕਵਰ ਕਰਨ ਵਾਲੇ 'ਕਾਰਟੋਸੈਟ-3' ਤੋਂ ਪ੍ਰਾਪਤ ਕੀਤੇ ਗਏ ਆਫ਼ਤ ਤੋਂ ਪਹਿਲਾਂ ਦੇ ਡਾਟਾ ਨੂੰ ਵਿਸ਼ਲੇਸ਼ਣ ਅਤੇ ਨੁਕਸਾਨ ਦੇ ਮੁਲਾਂਕਣ ਲਈ ਭੇਜਿਆ ਗਿਆ ਹੈ। 'ਕਾਰਟੋਸੈਟ-3' ਸੈਟੇਲਾਈਟ ਤੀਜੀ ਪੀੜ੍ਹੀ ਦਾ ਉੱਨਤ ਸੈਟੇਲਾਈਨ ਹੈ, ਜਿਸ 'ਚ ਉੱਚ ਰੈਜ਼ੋਲਿਊਸ਼ਨ ਵਾਲਾ ਕੈਮਰਾ ਲੱਗਾ ਹੈ, ਜੋ ਬਿਹਤਰ ਤਸਵੀਰਾਂ ਲੈਣ 'ਚ ਸਮਰੱਥ ਹੈ। ਇਸਰੋ ਨੇ ਇਕ ਬਿਆਨ 'ਚ ਕਿਹਾ,''ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਮਾਂਡਲੇ ਸ਼ਹਿਰ 'ਚ ਬੁਨਿਆਦੀ ਢਾਂਚੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ, ਜਿਸ 'ਚ 'ਸਕਾਈ ਵਿਲਾ', ਫਯਾਨੀ ਪੈਗੋਡਾ (ਮੰਦਰ), ਮਹਾਮੁਨੀ ਪੈਗੋਡਾ ਅਤੇ ਆਨੰਦ ਪੈਗੋਡਾ, ਮਾਂਡਲੇ ਯੂਨੀਵਰਸਿਟੀ ਅਤੇ ਕਈ ਹੋਰ ਪ੍ਰਮੁੱਖ ਸਥਾਨ ਜਾਂ ਤਾਂ ਪੂਰੀ ਤਰ੍ਹਾਂ ਨਾਲ ਜਾਂ ਅੰਦਰੂਨੀ ਰੂਪ ਨਾਲ ਨੁਕਸਾਨੇ ਗਏ। ਸਾਗਾਇੰਗ ਸ਼ਹਿਰ 'ਚ, ਮਾ ਸ਼ੀ ਖਾਨਾ ਪੈਗੋਡਾ ਦੇ ਨਾਲ-ਨਾਲ ਕਈ ਮੱਠਾਂ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।''

PunjabKesari

ਇਸਰੋ ਅਨੁਸਾਰ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਭੂਚਾਲ ਕਾਰਨ ਇਨਵਾ ਸਿਟੀ ਕੋਲ ਇਰਾਵਤੀ ਨਦੀ 'ਤੇ ਇਤਿਹਾਸਕ ਅਵਾ (ਇਨਵਾ) ਪੁਲ ਪੂਰੀ ਤਰ੍ਹਾਂ ਨਾਲ ਢਹਿ ਗਿਆ। ਇਰਾਵਤੀ ਨਦੀ ਦੇ ਹੜ੍ਹ ਪ੍ਰਭਾਵਿਤ ਖੇਤਰ 'ਚ ਤਰੇੜਾਂ, ਜ਼ਮੀਨ ਦਾ ਫਟਣਾ ਅਤੇ ਇਸੇ ਤਰ੍ਹਾਂ ਦੀਆਂ ਹੋਰ ਘਟਨਾਵਾਂ ਵੀ ਦੇਖੀਆਂ ਗਈਆਂ। ਪੁਲਾੜ ਏਜੰਸੀ ਨੇ ਬਿਆਨ 'ਚ ਜ਼ਿਕਰ ਕੀਤਾ ਕਿ 28 ਮਾਰਚ ਨੂੰ ਮਿਆਂਮਾਰ 'ਚ 7.7 ਤੀਬਰਤਾ ਦਾ ਭੂਚਾਲ ਆਇਆ ਅਤੇ ਫਿਰ 6.4 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਸ਼ਕਤੀਸ਼ਾਲੀ ਝਟਕੇ ਲੱਗੇ। ਭੂਚਾਲ ਦਾ ਕੇਂਦਰ ਸਾਗਾਇੰਗ-ਮਾਂਡਲੇ ਸਰਹੱਦ ਕੋਲ ਜ਼ਮੀਨ 'ਚ 10 ਕਿਲੋਮੀਟਰ ਦੀ ਡੂੰਘਾਈ 'ਚ ਸੀ। ਇਸਰੋ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਕੋਲ ਸਥਿਤ ਸੀ, ਜਿੱਥੇ ਭਾਰੀ ਨੁਕਸਾਨ ਹੋਇਆ। ਭੂਚਾਲ ਨੇ ਰਾਜਧਾਨੀ ਨੇਪੀਤਾ ਅਤੇ ਹੋਰ ਖੇਤਰਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ, ਜਿਸ ਕਾਰਨ ਬੁਨਿਆਦੀ ਢਾਂਚੇ, ਸੜਕਾਂ ਅਤੇ ਰਿਹਾਇਸ਼ੀ ਇਮਾਰਤਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸਰੋ ਨੇ ਕਿਹਾ,''ਭੂਚਾਲ ਦੇ ਝਟਕੇ ਨਾ ਸਿਰਫ਼ ਮਿਆਂਮਾਰ 'ਚ ਸਗੋਂ ਗੁਆਂਢੀ ਦੇਸ਼ਾਂ 'ਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਇੰਨੇ ਸ਼ਕਤੀਸ਼ਾਲੀ ਸਨ ਕਿ ਚਿਆਂਗ ਮਾਈ ਅਤੇ ਥਾਈਲੈਂਡ ਦੇ ਉੱਤਰੀ ਹਿੱਸਿਆਂ ਤੱਕ ਮਹਿਸੂਸ ਕੀਤੇ ਗਏ, ਜਿੱਥੇ ਨਿਵਾਸੀਆਂ ਨੇ ਨੁਕਸਾਨ ਦੀ ਸੂਚਨਾ ਦਿੱਤੀ।''

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News