ਇਸਰੋ ਮਿਸ਼ਨ ਦਾ ਪ੍ਰੋਗਰਾਮ ਫਿਰ ਤੋਂ ਤੈਅ ਕੀਤਾ ਜਾ ਸਕਦਾ ਹੈ : ਜਿਤੇਂਦਰ ਸਿੰਘ
Thursday, Aug 12, 2021 - 01:23 PM (IST)
ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਜੀ.ਐੱਸ.ਐੱਲ.ਵੀ. ਰਾਕੇਟ ਦੇ ਈ. ਓ. ਐੱਸ03 ਉਪਗ੍ਰਹਿ (ਸੈਟੇਲਾਈਟ) ਨੂੰ ਪੰਧ 'ਚ ਸਥਾਪਤ ਕਰਨ 'ਚ ਵੀਰਵਾਰ ਨੂੰ ਅਸਫ਼ਲ ਰਹਿਣ ਤੋਂ ਬਾਅਦ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸੈਟੇਲਾਈਟ ਦੇ ਲਾਂਚ ਦਾ ਪ੍ਰੋਗਰਾਮ ਫਿਰ ਤੋਂ ਤੈਅ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) 'ਚ ਰਾਜ ਮੰਤਰੀ ਅਤੇ ਪੁਲਾੜ ਵਿਭਾਗ ਦੇ ਇੰਚਾਰਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸਰੋ ਪ੍ਰਧਾਨ ਕੇ. ਸਿਵਾਨ ਨਾਲ ਮਿਸ਼ਨ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਲਾਂਚ ਤੋਂ ਪਹਿਲਾਂ 2 ਪੱਧਰ ਠੀਕ ਰਹੇ ਪਰ ਉਸ ਤੋਂ ਬਾਅਦ ਕ੍ਰਾਇਓਜੈਨਿਕ ਦੇ 'ਅਪਰ ਸਟੇਜ' 'ਚ ਤਕਨੀਕੀ ਕਮੀ ਆ ਗਈ। ਸਿੰਘ ਨੇ ਟਵੀਟ ਕੀਤਾ,''ਇਸਰੋ ਪ੍ਰਧਾਨ ਡਾ. ਕੇ. ਸਿਵਾਨ ਨਾਲ ਗੱਲ ਕੀਤੀ ਅਤੇ ਵਿਸਥਾਰ ਨਾਲ ਚਰਚਾ ਕੀਤੀ। ਪਹਿਲੇ 2 ਪੜਾਅ ਠੀਕ ਰਹੇ ਪਰ ਉਸ ਤੋਂ ਬਾਅਦ ਕ੍ਰਾਇਓਜੈਨਿਕ ਅਪਰ ਸਟੇਜ 'ਚ ਪਰੇਸ਼ਾਨੀ ਆ ਗਈ। ਮਿਸ਼ਨ ਦਾ ਪ੍ਰੋਗਰਾਮ ਫਿਰ ਤੋਂ ਤੈਅ ਕੀਤਾ ਜਾ ਸਕਦਾ ਹੈ।'' ਦੱਸਣਯੋਗ ਹੈ ਕਿ ਵੀਰਵਾਰ ਨੂੰ ਸਵੇਰੇ ਲਾਂਚ ਕੀਤਾ ਗਿਆ ਜੀ.ਐੱਸ.ਐੱਲ.ਵੀ. ਰਾਕੇਟ ਦੇਸ਼ ਦੇ ਨਵੇਂ ਧਰਤੀ ’ਤੇ ਨਿਗਰਾਨੀ ਰੱਖਣ ਵਾਲੇ ਸੈਟੇਲਾਈਟ ਈ. ਓ. ਐੱਸ03 ਨੂੰ ਪੁਲਾੜ ਦੇ ਪੰਧ 'ਚ ਸਥਾਪਤ ਕਰਨ 'ਚ ਅਸਫ਼ਲ ਰਿਹਾ। ਇਸ ਤੋਂ ਬਾਅਦ ਇਸਰੋ ਨੂੰ ਇਹ ਐਲਾਨ ਕਰਨਾ ਪਿਆ ਕਿ ਮਿਸ਼ਨ ਸੰਪੰਨ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਕਿੰਨੌਰ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 13, ਕਈਆਂ ਦੇ ਦੱਬੇ ਹੋਣ ਦਾ ਖ਼ਦਸ਼ਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ